ਮਿਲਵਾਕੀ ਦੇ ਪਬਲਿਕ ਸਕੂਲਾਂ ’ਚ ਵਿਦਿਆਰਥੀਆਂ ਨੂੰ ਕੋਵਿਡ ਵੈਕਸੀਨ ਲਈ 100 ਡਾਲਰ ਦੀ ਪੇਸ਼ਕਸ਼

432
Share

ਫਰਿਜ਼ਨੋ, 12 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਵਿਸਕਾਨਸਿਨ ਦੇ ਸਭ ਤੋਂ ਵੱਡੇ ਸਕੂਲ ਡਿਸਟਿ੍ਰਕਟ ਮਿਲਵਾਕੀ ਪਬਲਿਕ ਸਕੂਲਜ਼ ਵੱਲੋਂ ਕੋਵਿਡ-19 ਦਾ ਟੀਕਾ ਲਗਵਾਉਣ ਵਾਲੇ ਵਿਦਿਆਰਥੀਆਂ ਨੂੰ 100 ਡਾਲਰ ਦਿੱਤੇ ਜਾਣਗੇ। ਇਸ ਸਕੂਲ ਡਿਸਟਿ੍ਰਕਟ ਦੇ ਬੋਰਡ ਨੇ ਧਾਰਮਿਕ ਜਾਂ ਡਾਕਟਰੀ ਕਾਰਨਾਂ ਨੂੰ ਛੱਡ ਕੇ, 1 ਨਵੰਬਰ ਤੱਕ ਸਟਾਫ ਲਈ ਵੀ ਟੀਕੇ ਲਾਜ਼ਮੀ ਕਰਨ ਲਈ ਵੀਰਵਾਰ ਰਾਤ ਨੂੰ ਸਰਬਸੰਮਤੀ ਨਾਲ ਵੋਟਿੰਗ ਕੀਤੀ। ਬੋਰਡ ਨੇ ਵਿਦਿਆਰਥੀਆਂ ਲਈ ਵੈਕਸੀਨ ਦੇ ਆਦੇਸ਼ ’ਤੇ ਵਿਚਾਰ ਕੀਤਾ ਅਤੇ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ 100 ਡਾਲਰ ਦੀ ਪੇਸ਼ਕਸ਼ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਦੇ ਤਹਿਤ 1 ਨਵੰਬਰ ਤੱਕ ਟੀਕਾਕਰਣ ਦਾ ਸਬੂਤ ਦੇਣ ਵਾਲੇ ਵਿਦਿਆਰਥੀ ਸ਼ਾਮਲ ਹਨ। ਇਸ ਸਕੂਲ ਡਿਸਟਿ੍ਰਕਟ ’ਚ ਤਕਰੀਬਨ 31,205 ਵਿਦਿਆਰਥੀ ਹਨ, ਜੋ ਕਿ ਟੀਕੇ ਦੇ ਯੋਗ ਹਨ ਅਤੇ ਇਸ ਯੋਜਨਾ ਲਈ ਤਕਰੀਬਨ 3.12 ਮਿਲੀਅਨ ਡਾਲਰ ਤੱਕ ਦਾ ਖ਼ਰਚ ਆ ਸਕਦਾ ਹੈ।
ਡਿਸਟਿ੍ਰਕਟ ਦੇ ਕੋਵਿਡ-19 ਡੈਸ਼ਬੋਰਡ ਅਨੁਸਾਰ 1 ਜੁਲਾਈ ਤੋਂ ਵਿਦਿਆਰਥੀਆਂ ਅਤੇ ਸਟਾਫ ’ਚ ਕੁੱਲ 525 ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਜਦਕਿ 30 ਅਗਸਤ ਤੋਂ 3 ਸਤੰਬਰ ਦੇ ਹਫਤੇ ਦਰਮਿਆਨ 115 ਵਿਦਿਆਰਥੀਆਂ ਦੇ ਸਕਾਰਾਤਮਕ ਟੈਸਟ ਕੀਤੇ ਗਏ ਹਨ। ਇਸ ਦੇ ਇਲਾਵਾ ਸ਼ਹਿਰ ਦੇ ਡੈਸ਼ਬੋਰਡ ਅਨੁਸਾਰ, ਪਿਛਲੇ 14 ਦਿਨਾਂ ’ਚ, ਮਿਲਵਾਕੀ ਵਿਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ 448 ਅਤੇ 12 ਤੋਂ 17 ਸਾਲ ਦੇ ਬੱਚਿਆਂ ’ਚ 406 ਮਾਮਲੇ ਸਾਹਮਣੇ ਆਏ ਹਨ।

Share