ਮਿਲਵਾਕੀ ‘ਚ ਹਿੰਸਾ ਦੀਆਂ 3 ਵੱਖ-ਵੱਖ ਘਟਨਾਵਾਂ ‘ਚ 3 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

37
Share

ਮਿਲਵਾਕੀ, 16 ਮਈ (ਪੰਜਾਬ ਮੇਲ)- ਅਮਰੀਕਾ ਦੇ ਮਿਲਵਾਕੀ ‘ਚ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਨਟਾਵਾਂ ‘ਚ 17 ਸਾਲਾ ਇਕ ਨਾਬਾਲਗ ਅਤੇ 20 ਸਾਲਾ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਰਾਤ ‘ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਹਿੰਸਾ ਹੋਈ, ਜਿਸ ‘ਚ ਮਿਲਵਾਕੀ ਸ਼ਹਿਰ ‘ਚ ਫ਼ਿਸ਼ਰ ਫੋਰਮ ਨੇੜੇ ਤਿੰਨ ਹੋਰ ਹਮਲਿਆਂ ‘ਚ ਗੋਲੀ ਲੱਗਣ ਕਾਰਨ 21 ਲੋਕ ਜ਼ਖਮੀ ਹੋ ਗਏ।
ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਅਧਿਕਾਰੀਆਂ ਨੇ ਰਾਤ 11 ਵਜੇ ਤੋਂ ਬਾਅਦ ਕਰਫ਼ਿਊ ਲੱਗਾ ਦਿੱਤਾ। ‘ਫਾਕਸ6’ ਨਿਊਜ਼ ਮੁਤਾਬਕ ਮਿਲਵਾਕੀ ਕਾਊਂਟੀ ਦੇ ਮੈਡਕੀਲ ਜਾਂਚਕਰਤਾ ਨੇ ਕਿਹਾ ਕਿ 21 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਇਲੈਵੈਂਥ ਐਂਡ ਰੋਜਰਸ ਸਟ੍ਰੀਟ ‘ਤੇ ਸ਼ਨੀਵਾਰ ਰਾਤ ਕਰੀਬ ਪੌਣੇ 12 ਵਜੇ ਵਾਪਰੀ।
ਲਗਭਗ 40 ਮਿੰਟ ਬਾਅਦ, ਮਿਲਵਾਕੀ ਦੇ 17 ਸਾਲਾ ਲੜਕੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਿਸ ਦੇ ਬਾਰੇ ‘ਚ ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਲੁੱਟ-ਖੋਹ ਨਾਲ ਸਬੰਧਤ ਮਾਮਲਾ ਹੋ ਸਕਦਾ ਹੈ। ਪੀੜਤ ਕੋਲ ਹਥਿਆਰ ਸੀ। ਤੀਸਰੀ ਵਾਰ ਗੋਲੀਬਾਰੀ ਦੀ ਘਟਨਾ ਨਾਇੰਟੀਂਥ ਐਂਡ ਲਿੰਕਨ ਸਟ੍ਰੀਟ ਨੇੜੇ ਸ਼ਨੀਵਾਰ ਦੇਰ ਰਾਤ ਕਰੀਬ ਢਾਈ ਵਜੇ ਵਾਪਰੀ। ਪੁਲਿਸ ਨੇ ਕਿਹਾ ਕਿ ਘਟਨਾ ‘ਚ 28 ਸਾਲਾ ਸਥਾਨਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਦੀ ਦੁਪਹਿਰ ਤੱਕ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ ਸਨ ਅਤੇ ਨਾ ਹੀ ਗੋਲੀਬਾਰੀ ‘ਚ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਸੀ।

Share