ਮਿਨੀਯਾਪੋਲਿਸ ਸਿਟੀ ਕੌਂਸਲ ਨੇ ਜਾਰਜ ਫਲਾਇਡ ਦੇ ਪਰਿਵਾਰ ਨਾਲ 2.7 ਕਰੋੜ ਅਮਰੀਕੀ ਡਾਲਰ ‘ਚ ਕੀਤਾ ਸਮਝੌਤਾ

148
Share

ਮਿਨੀਯਾਪੋਲਿਸ (ਅਮਰੀਕਾ), 13 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਮਿਨੀਯਾਪੋਲਿਸ ਸ਼ਹਿਰ ਦੀ ਸਿਟੀ ਕੌਂਸਲ ਨੇ ਪਿਛਲੇ ਸਾਲ ਪੁਲਿਸ ਹਿਰਾਸਤ ਵਿਚ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਦੇ ਮੁੱਕਦਮੇ ਵਿਚ ਉਸ ਦੇ ਪਰਿਵਾਰ ਨਾਲ  2.7 ਕਰੋੜ ਅਮਰੀਕੀ ਡਾਲਰ ਵਿਚ ਸਮਝੌਤਾ ਕੀਤਾ | ਇਸ ਦੀ ਜਾਣਕਾਰੀ ਫਲਾਇਡ ਪਰਿਵਾਰ ਦੇ ਵਕੀਲ ਨੇ ਦਿੱਤੀ | ਦੱਸਣਯੋਗ ਹੈ ਕਿ ਇਕ ਗੋਰੇ ਪੁਲਿਸ ਅਧਿਕਾਰੀ ਵਲੋਂ ਜਾਰਜ ਦੀ ਗਰਦਨ ‘ਤੇ 9 ਮਿੰਟ ਤੱਕ ਗੋਡਾ ਰੱਖਣ ਨਾਲ ਪਿਛਲੇ ਸਾਲ ਮਈ ‘ਚ ਮੌਤ ਹੋ ਗਈ ਸੀ |


Share