ਮਿਆਂਮਾਰ ਵਿੱਚ ਫ਼ੌਜੀ ਜਹਾਜ਼ ਹਾਦਸਾਗ੍ਰਸਤ, 12 ਹਲਾਕ

97
Share

ਬੈਂਕਾਕ,11 ਜੂਨ (ਪੰਜਾਬ ਮੇਲ)- ਮੁਲਕ ਦੇ ਕੇਂਦਰੀ ਮੈਂਡਲੇ ਖਿੱਤੇ ਵਿੱਚ ਇੱਕ ਫ਼ੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 12 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਭਿਕਸ਼ੂ ਵੀ ਸ਼ਾਮਲ ਸੀ। ਫ਼ੌਜ ਵੱਲੋਂ ਚਲਾਏ ਜਾ ਰਹੇ ਮੀਆਵਾਡੀ ਟੀਵੀ ਮੁਤਾਬਕ ਇਹ ਜਹਾਜ਼ ਰਾਜਧਾਨੀ ਨੇਯਪੀਤਾਅ ਤੋਂ ਪੀਯਿਨ ਊ ਲਵਿਨ ਜਾ ਰਿਹਾ ਸੀ। ਇਸ ਹਾਦਸੇ ਵਿੱਚ ਦੋ ਜਣਿਆਂ ਦਾ ਬਚਾਅ ਹੋ ਸਕਿਆ।  ਇਹ ਜਹਾਜ਼ ਛੇ ਫ਼ੌਜੀਆਂ, ਦੋ ਭਿਕਸ਼ੂਆਂ ਤੇ ਛੇ ਸ਼ਰਧਾਲੂਆਂ ਨੂੰ ਇੱਕ ਨਵੇਂ ਮੱਠ ਦਾ ਨੀਂਹ ਪੱਥਰ ਰੱਖਣ ਸਬੰਧੀ ਕਰਵਾਏ ਸਮਾਗਮ ਵਿੱਚ ਹਿੱਸਾ ਲੈਣ ਲਈ ਲਿਜਾ ਰਿਹਾ ਸੀ। ਹਾਦਸੇ ਵਿੱਚ ਮਾਰਿਆ ਗਿਆ ਬੋਧੀ ਭਿਕਸ਼ੂ ਜ਼ੇਅ ਕੋਨ ਮੱਠ ਦਾ ਮੁਖੀ ਸੀ। ਮੰਨਿਆ ਜਾਂਦਾ ਹੈ ਕਿ ਉਹ ਲਗਪਗ 90 ਸਾਲਾਂ ਦਾ ਸੀ ਤੇ 2 ਫਰਵਰੀ ਨੂੰ ਉਸ ਨੇ ਸੱਤਾਧਾਰੀ ਸੀਨੀਅਰ ਜਨਰਲ ਮਿਨ ਆਂਗ ਹਲੈਂਗ ਦੀ ਮੇਜ਼ਬਾਨੀ ਕੀਤੀ ਸੀ। ਅਗਲੇ ਹੀ ਦਿਨ ਫ਼ੌਜ ਨੇ ਦੇਸ਼ ਦੀ ਚੁਣੀ ਹੋਈ ਆਗੂ ਆਂਗ ਸਾਂ ਸੂ ਕੀ ਤੋਂ ਸੱਤਾ ਹਥਿਆ ਲਈ ਸੀ।


Share