ਮਿਆਂਮਾਰ-ਭਾਰਤ ਦੀ ਹੱਦ ’ਤੇ 6.1 ਤੀਬਰਤਾ ਦਾ ਭੂਚਾਲ

631
Share

ਕੁਆਲਾਲੰਪੁੁਰ, 27 ਨਵੰਬਰ (ਪੰਜਾਬ ਮੇਲ)- ਭਾਰਤ ਦੀ ਹੱਦ ਨਾਲ ਲੱਗਦੇ ਮਿਆਂਮਾਰ ਦੇ ਉੱਤਰ-ਪੱਛਮੀ ਹਿੱਸੇ ਵਿਚ ਸ਼ੁੱਕਰਵਾਰ ਸਵੇਰੇ 6.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਪਰ ਇਸ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੀ ਹੈ। ਇਕ ਅਮਰੀਕੀ ਰਿਪੋਰਟ ਮੁਤਾਬਕ ਭੂਚਾਲ ਹਖਾ ਸ਼ਹਿਰ ਨੇੜੇ 32.8 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਇਹ ਸ਼ਹਿਰ ਚਿਨ ਸੂਬੇ ਦੀ ਰਾਜਧਾਨੀ ਹੈ। ਭੂਚਾਲ ਦੇ ਝਟਕੇ ਸਰਹੱਦ ਨਾਲ ਪੈਂਦੇ ਭਾਰਤੀ ਤੇ ਬੰਗਲਾਦੇਸ਼ੀ ਇਲਾਕਿਆਂ ਵਿਚ ਵੀ ਮਹਿਸੂਸ ਕੀਤੇ ਗਏ ਹਨ। ਇਕ ਏਜੰਸੀ ਮੁਤਾਬਕ ਹਾਲ ਹੀ ਵਿਚ ਆਏ ਭੂਚਾਲਾਂ ਨਾਲ ਜ਼ਮੀਨ ਖ਼ਿਸਕਦੀ ਰਹੀ ਹੈ ਪਰ ਹੁਣ ਆਇਆ ਭੂਚਾਲ ਜ਼ਿਆਦਾ ਨੁਕਸਾਨ ਨਹੀਂ ਕਰੇਗਾ ਕਿਉਂਕਿ ਇਸ ਇਲਾਕੇ ਵਿਚ ਬਿਲਕੁਲ ਆਬਾਦੀ ਨਹੀਂ ਹੈ।

Share