ਮਿਆਂਮਾਰ ’ਚ ਫੌਜੀ ਸ਼ਾਸਨ ਖਿਲਾਫ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੀਆਂ ਗੋਲੀਆਂ ਲੱਗਣ ਨਾਲ 14 ਮੁਜ਼ਾਹਰਾਕਾਰੀ ਹਲਾਕ

95
ਮਿਆਂਮਾਰ ’ਚ ਫ਼ੌਜੀ ਸਾਸ਼ਨ ਖ਼ਿਲਾਫ਼ ਮੋਮਬੱਤੀ ਮਾਰਚ ’ਚ ਸ਼ਾਮਲ ਮੁਜ਼ਾਹਰਾਕਾਰੀ।
Share

ਯੈਗੌਂਨ, 14 ਮਾਰਚ (ਪੰਜਾਬ ਮੇਲ)- ਮਿਆਂਮਾਰ ’ਚ ਫ਼ੌਜੀ ਸਾਸ਼ਨ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਅੱਜ ਸੁਰੱਖਿਆ ਬਲਾਂ ਦੀਆਂ ਗੋਲੀਆਂ ਲੱਗਣ ਕਾਰਨ 14 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ। ਸਥਾਨਕ ਖ਼ਬਰ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਯੌਗੌਂਨ ਜ਼ਿਲ੍ਹੇ ਦੇ ਹਲੇਨਗਥਾਯਾ ’ਚ 14 ਮੁਜ਼ਾਹਰਾਕਾਰੀਆਂ ਦੀ ਮੌਤ ਹੋਈ ਹੈ। ਜਦਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਮੌਤਾਂ ਗਿਣਤੀ ਵੱਧ ਹੋ ਸਕਦੀ ਹੈ। ਮਿਆਂਮਾਰ ਵੱਲੋਂ ਹੁਣ ਦੱਸਿਆ ਕਿ ਗਿਆ ਇਹ ਜਾਣਕਾਰੀ ਇੱਕ ਬਚਾਅ ਵਰਕਰਾਂ ਅਤੇ ਸਨਅਤੀ ਜ਼ਿਲ੍ਹੇ ਨੇਡਲੇ ਸ਼ਹਿਰ ਦੇ ਹਸਪਤਾਲ ਤੋਂ ਮਿਲੀ ਹੈ।
ਮੁਜ਼ਾਹਰਾਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਦੀ ਝਲਕ।

ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਫ਼ੌਜ ਵੱਲੋਂ ਕੀਤੇ ਰਾਜ ਪਲਟੇ ਖ਼ਿਲਾਫ਼ ਦੇਸ਼ ’ਚ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਹਨ। ਹਲੇਂਗ ਥਾਰ ਯਰ ’ਚ ਰੋਸ ਮੁਜ਼ਾਹਰਿਆਂ ਦੀ ਕਰਵੇਜ ਕਰ ਰਹੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਮੁਜ਼ਹਾਰਾਕਾਰੀਆਂ ਦੀ ਮੌਤ ਯੈਂਗੌਨ ’ਚ ਹੋਈ ਹੈ, ਜਿਨ੍ਹਾਂ ਵਿਚੋਂ ਇੱਕ ਦੇ ਸਿਰ ਵਿਚ ਜਦਕਿ ਦੂਜੇ ਦੇ ਪੇਟ ਵਿਚ ਗੋਲੀ ਵੱਜੀ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਤੀਜੇ ਵਿਅਕਤੀ ਦੀ ਮੌਤ ਉੱਤਰੀ ਸ਼ਹਿਰ ਹਪਾਕਾਂਤ ’ਚੋਂ ਉਦੋਂ ਹੋਈ, ਜਦੋਂ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਚੌਥੀ ਮੌਤ ਮੰਡਾਲੇ ’ਚ ਇੱਕ ਔਰਤ ਦੀ ਹੋਈ, ਜਿਸ ਦੇ ਸਿਰ ਵਿਚ ਗੋਲੀ ਵੱਜੀ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ ਕਾਰਨ ਕਈ ਮੁਜ਼ਾਹਰਾਕਾਰੀ ਜ਼ਖ਼ਮੀ ਵੀ ਹੋਏ ਹਨ। ਮੁਜ਼ਹਰਾਕਾਰੀਆਂ ਵੱਲੋਂ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਬਹਾਲ ਅਤੇ ਮੁੱਖ ਨੇਤਾ ਆਂਗ ਸਾਂ ਸੂ ਕੀ ਸਣੇ ਨਜ਼ਰਬੰਦ ਹੋਰ ਨੇਤਾਵਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।


Share