ਮਿਆਂਮਾਰ ’ਚ ਪੁਲਿਸ ਨੇ ਮੁੜ ਮੁਜ਼ਾਹਰੇ ਦੌਰਾਨ ਲੋਕਾਂ ’ਤੇ ਚਲਾਈ ’ਤੇ ਗੋਲੀ

511
ਯੈਗੌਂਨ ’ਚ ਸੂ ਕੀ ਦੀ ਪਾਰਟੀ ਦੇ ਇੱਕ ਵਾਰਡ ਚੇਅਰਮੈਨ ਦੀਆਂ ਅੰਤਿਮ ਰਸਮਾਂ ਵਿਚ ਹਿੱਸਾ ’ਚ ਲੈਂਦੇ ਹੋਏ ਲੋਕ।
Share

ਯੈਂਗੌਨ, 7 ਮਾਰਚ (ਪੰਜਾਬ ਮੇਲ)- ਮਿਆਂਮਾਰ ਪੁਲਿਸ ਦਾ ਫ਼ੌਜੀ ਰਾਜ ਪਲਟੇ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਦਮਨ ਜਾਰੀ ਹੈ। ਬਗਾਨ ਸ਼ਹਿਰ ਵਿਚ ਹੋਏ ਮੁਜ਼ਾਹਰੇ ਦੌਰਾਨ ਲੋਕਾਂ ’ਤੇ ਗੋਲੀ ਚਲਾਈ ਗਈ। ਇਸ ਦੌਰਾਨ ਕਈ ਜ਼ਖ਼ਮੀ ਹੋ ਗਏ। ਕੁਝ ਰਿਪੋਰਟਾਂ ਮੁਤਾਬਕ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਹਨ। ਇਹ ਸ਼ਹਿਰ ਮੰਡਾਲੇ ਖੇਤਰ ਵਿਚ ਪੈਂਦਾ ਹੈ ਤੇ ਇਸ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ। ਇਹ ਬਰਮਾ (ਹੁਣ ਮਿਆਂਮਾਰ) ਦੀ ਰਾਜਧਾਨੀ ਰਹਿ ਚੁੱਕਾ ਹੈ। ਸ਼ਹਿਰ ਵਿਚ ਪਹਿਲਾਂ ਤੋਂ ਹੀ ਜ਼ੋਰਦਾਰ ਰੋਸ ਮੁਜ਼ਾਹਰੇ ਹੋ ਰਹੇ ਹਨ। 28 ਫਰਵਰੀ ਨੂੰ ਚਲਾਈ ਗੋਲੀ ਦੌਰਾਨ ਕਰੀਬ 18 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਬੁੱਧਵਾਰ ਵੀ ਦਰਜਨਾਂ ਲੋਕ ਮਾਰੇ ਗਏ ਹਨ। ਯੈਂਗੌਨ ਤੇ ਮੰਡਾਲੇ ਵਿਚ ਵੀ ਪੁਲੀਸ ਨੇ ਗੋਲੀ ਚਲਾਈ ਹੈ। ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ, ਰਬੜ ਦੀਆਂ ਗੋਲੀਆਂ ਤੇ ਹੋਰ ਢੰਗ-ਤਰੀਕੇ ਵਰਤੇ ਜਾ ਰਹੇ ਹਨ।
ਰਿਪੋਰਟਾਂ ਮੁਤਾਬਕ ਪੁਲਿਸ ਨੇ ਮੁਜ਼ਾਹਰਿਆਂ ਦਾ ਪ੍ਰਬੰਧ ਕਰਨ ਵਾਲਿਆਂ ’ਤੇ ਵੀ ਛਾਪੇ ਮਾਰੇ ਹਨ। ਇਸੇ ਦੌਰਾਨ ਆਂਗ ਸਾਂ ਸੂ ਕੀ ਦੀ ਪਾਰਟੀ ਐੱਨ.ਐੱਲ.ਡੀ. ਦਾ ਇਕ ਵਾਰਡ ਚੇਅਰਮੈਨ ਫ਼ੌਜੀ ਹਸਪਤਾਲ ’ਚ ਮਿ੍ਰਤਕ ਮਿਲਿਆ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੌਤ ਤਸ਼ੱਦਦ ਕਾਰਨ ਹੋਈ ਹੈ। ਉਧਰ ਚੀਨ ਨੇ ਕਿਹਾ ਕਿ ਗੁਆਂਢੀ ਮੁਲਕ ਮਿਆਂਮਾਰ ਵਿਚ, ਜੋ ਇਸ ਸਮੇਂ ਸਥਿਤੀ ਹੈ, ਚੀਨ ਉਸ ਦੇ ਪੱਖ ਵਿਚ ਨਹੀਂ ਹੈ। ਫ਼ੌਜੀ ਰਾਜ ਪਲਟੇ ਨਾਲ ਚੀਨ ਦਾ ਕੋਈ ਲੈਣਾ-ਦੇਣਾ ਨਹੀਂ ਹੈ।

Share