ਮਿਆਂਮਾਰ ’ਚ ਤਖਤਾ ਪਲਟ ਪਿੱਛੋਂ ਹਾਸਲ ਸੱਤਾ ਨੂੰ ਛੱਡੇ ਫੌਜ : ਜੋਅ ਬਾਇਡਨ

710
Share

ਵਾਸ਼ਿੰਗਟਨ, 6 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਚੀਨ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਦਾ ਅਮਰੀਕਾ ਸਿੱਧੇ ਤੌਰ ’ਤੇ ਮੁਕਾਬਲਾ ਕਰੇਗਾ ਪਰ ਨਾਲ ਹੀ ਦੇਸ਼ ਦੇ ਹਿੱਤਾਂ ਵਿਚ ਬੀਜਿੰਗ ਨਾਲ ਮਿਲ ਕੇ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟੇਗਾ। ਬਾਇਡਨ ਨੇ ਕਿਹਾ ਕਿ ਅਸੀਂ ਚੀਨ ਵਲੋਂ ਆਰਥਿਕ ਸ਼ੋਸ਼ਣ ਦਾ ਮੁਕਾਬਲਾ ਕਰਾਂਗੇ। ਮਨੁੱਖੀ ਅਧਿਕਾਰਾਂ, ਬੌਧਿਕ ਜਾਇਦਾਦ ਅਤੇ ਕੌਮਾਂਤਰੀ ਸ਼ਾਸਨ ’ਤੇ ਚੀਨ ਦੇ ਹਮਲਿਆਂ ਨੂੰ ਘੱਟ ਕਰਨ ਲਈ ਸਜ਼ਾਯੋਗ ਕਾਰਵਾਈ ਵੀ ਕਰਾਂਗੇ।
ਬਾਇਡਨ ਨੇ ਕਿਹਾ ਕਿ ਤਖ਼ਤਾ ਪਲਟਣ ਪਿੱਛੋਂ ਮਿਆਂਮਾਰ ਦੀ ਫੌਜ ਨੇ ਜੋ ਸੱਤਾ ਹਾਸਲ ਕੀਤੀ ਹੈ, ਨੂੰ ਉਹ ਛੱਡ ਦੇਵੇ। ਉਨ੍ਹਾਂ ਕਿਹਾ ਕਿ ਬਰਮਾ ਦੀ ਫੌਜ ਨੇ ਜਿਸ ਸੱਤਾ ’ਤੇ ਕਬਜ਼ਾ ਕੀਤਾ ਹੈ, ਨੂੰ ਛੱਡ ਦੇਣਾ ਚਾਹੀਦਾ ਹੈ। ਜਿਨ੍ਹਾਂ ਵਕੀਲਾਂ, ਵਰਕਰਾਂ ਅਤੇ ਅਧਿਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਨੂੰ ਵੀ ਛੱਡਿਆ ਜਾਵੇ। ਸੰਚਾਰ-ਗੱਲਬਾਤ ’ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ ਅਤੇ ਹਿੰਸਾ ਤੋਂ ਬਚਿਆ ਜਾਵੇ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਅਸੀਂ ਲੋਕ ਰਾਜ ਦੀ ਬਹਾਲੀ, ਕਾਨੂੰਨ ਦਾ ਰਾਜ ਕਾਇਮ ਕਰਨ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ।

Share