ਮਿਆਂਮਾਰ ’ਚ ਤਖਤਾਪਲਟ; ਅਮਰੀਕੀ ਰਾਸ਼ਟਰਪਤੀ ਵੱਲੋਂ ਮਿਆਂਮਾਰ ’ਤੇ ਪਾਬੰਦੀ ਲਾਉਣ ਦੀ ਚਿਤਾਵਨੀ

279
Share

ਵਾਸ਼ਿੰਗਟਨ, 3 ਫਰਵਰੀ (ਪੰਜਾਬ ਮੇਲ)- ਮਿਆਂਮਾਰ ’ਚ ਤਖਤਾਪਲਟ ਹੋ ਗਿਆ ਹੈ। ਫੌਜ ਨੇ ਤਖਤਾਪਲਟ ਕਰ ਕੇ ਇਕ ਸਾਲ ਲਈ ਐਮਰਜੈਂਸੀ ਲੱਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਫੌਜ ਵੱਲੋਂ ਕੀਤੇ ਗਏ ਤਖਤਾਪਲਟ ਨੂੰ ਲੋਕਤੰਤਰ ਵੱਲ ਵਧਦੇ ਕਦਮਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਬਾਇਡਨ ਨੇ ਮਿਆਂਮਾਰ ’ਤੇ ਨਵੀਂ ਪਾਬੰਦੀ ਲਾਉਣ ਦੀ ਚਿਤਾਵਨੀ ਦਿੱਤੀ ਹੈ। ਮਿਆਂਮਾਰ ਦੀ ਸਟੇਟ ਕਾਊਂਸਲਰ ਆਂਗ ਸਾਨ ਸੂ ਚੀ ਸਮੇਤ ਦੇਸ਼ ਦੇ ਚੋਟੀ ਦੇ ਨੇਤਾਵਾਂ ਨੂੰ ਹਿਰਾਸਤ ’ਚ ਲੈਣ ਦੇ ਕਦਮਾਂ ਦੀ ਅਮਰੀਕਾ ਨੇ ਆਲੋਚਨਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਗਲੋਬਲੀ ਸਮੂਹ ਨੂੰ ਵੀ ਬੇਨਤੀ ਕੀਤੀ ਕਿ ਉਹ ਇਕ ਆਵਾਜ਼ ’ਚ ਮਿਆਂਮਾਰ ਦੀ ਫੌਜ ’ਤੇ ਦਬਾਅ ਪਾਉਣ।
ਜੋਅ ਬਾਇਡਨ ਨੇ ਕਿਹਾ ਕਿ ਮਿਆਂਮਾਰ ਦੀ ਫੌਜ ਵੱਲੋਂ ਤਖਤਾਪਲਟ, ਆਂਗ ਸਾਨ ਸੂ ਚੀ ਅਤੇ ਹੋਰ ਅਧਿਕਾਰੀਆਂ ਨੂੰ ਹਿਰਾਸਤ ’ਚ ਲਿਆ ਜਾਣਾ ਅਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਦੇਸ਼ ’ਚ ਸੱਤਾ ਦੇ ਲੋਕਤੰਤਰ ਤਬਾਦਲੇ ’ਤੇ ਸਿੱਧਾ ਹਮਲਾ ਹੈ। ਲੋਕਤੰਤਰ ’ਚ ਫੌਜ ਨੂੰ ਜਨਤਾ ਦੀ ਇੱਛਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਲਗਭਗ ਇਕ ਦਹਾਕੇ ਤੋਂ ਬਰਮਾ ਦੀਆਂ ਲੋਕ ਚੋਣਾਂ ਕਰਵਾਉਣ, ਲੋਕਤੰਤਰੀ ਸਰਕਾਰ ਸਥਾਪਤ ਕਰਨ ਅਤੇ ਸਾਂਤੀਪੂਰਨ ਸੱਤਾ ਤਬਾਦਲੇ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਹਨ।

Share