ਮਾਸਕ ਨਾ ਪਾਉਣ ਕਰਕੇ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਪੁਲਿਸ ਨੇ ਕੱਟਿਆ ਚਲਾਨ

439
Share

ਜੰਲਧਰ, 19 ਮਾਰਚ (ਪੰਜਾਬ ਮੇਲ)- ਫਗਵਾੜਾ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਚਲਾਨ ਕੱਟਿਆ ਹੈ ਹੈ। ਇਹ ਚਲਾਨ ਮਾਸਕ ਨਾ ਪਾਉਣ ਕਰਕੇ ਕੱਟਿਆ ਹੈ। ਮਾਸਟਰ ਸਲੀਮ ਆਪਣੇ ਸਾਥੀਆਂ ਨਾਲ ਬਗੈਰ ਮਾਸਕ ਫਾਰਚੂਨਰ ਕਾਰ ਵਿੱਚ ਜਾ ਰਹੇ ਸੀ। ਜਦੋਂ ਫਗਵਾੜਾ ਪੁਲਿਸ ਨੇ ਉਨ੍ਹਾਂ ਦਾ ਚਲਾਨ ਕਰ ਦਿੱਤਾ। ਸਲੀਮ ਤੇ ਸਬ ਇੰਸਪੈਕਟਰ ਦਰਮਿਆਨ ਬਹਿਸ ਵੀ ਹੋਈ ਹੈ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕੀ ਮਾਸਟਰ ਸਲੀਮ ਤੇ ਉਸ ਦੇ ਸਾਥੀਆਂ ਨੇ ਮਾਸਕ ਨਹੀਂ ਪਾਏ ਤੇ ਪੁਲਿਸ ਅਫਸਰ ਨੇ ਉਸ ਦੀ ਗੱਡੀ ਨਾਕੇ ਤੇ ਰੋਕੀ। ਵੀਡੀਓ ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਮਾਸਟਰ ਸਲੀਮ ਪਹਿਲਾਂ ਪੁਲਿਸ ਅਫਸਰ ਤੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਲਿਸ ਅਫਸਰ ਨੇ ਆਪਣੀ ਡੀਊਟੀ ਨੂੰ ਨਿਭਾਉਂਦੀਆਂ ਨਿਯਮਾਂ ਦਾ ਹਵਾਲਾ ਦਿੰਦਿਆਂ 1000 ਰੁਪਏ ਦਾ ਚਲਾਨ ਕੀਤਾ। ਉੱਥੇ ਹੀ ਫਗਵਾੜਾ ਦੇ ਥਾਣਾ ਪ੍ਰਭਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕੋਰੋਨਾ ਦੀ ਰੋਕਥਾਮਫੈਲਾਅ ਨੂੰ ਰੋਕਣ ਲਈ ਸਰਕਾਰੀ ਅਮਲਾ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰ ਲੋਕ ਅਜੇ ਵੀ ਨਹੀਂ ਮੰਨ ਰਹੇ ਜਿਸ ਕਰਕੇ ਸਖ਼ਤੀ ਕੀਤੀ ਗਈ ਹੈ ਤੇ ਪੁਲਿਸ ਅਫਸਰ ਭਾਰਤ ਭੂਸ਼ਣ ਨੇ ਮਾਸਟਰ ਸਲੀਮ ਦਾ ਚਾਲਾਨ ਕੀਤਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਰੀਜ਼ਾਂ ਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਜ਼ਿਲ੍ਹਿਆਂ ਚ ਨਾਈਟ ਕਰਫਿਊ ਦੀ ਸਮੇਂ ਸੀਮਾਂ ਰਾਤ ਵਜੇ ਤੋਂ ਸਵੇਰੇ ਵਜੇ ਤਕ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਅੱਗੇ ਨਾ ਵਧੇ ਤੇ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸ ਖਾਸ ਹੈ।


Share