ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਜਨਰਲ ਮੀਟਿੰਗ ‘ਚ ਸਰਬ ਸੰਮਤੀ ਨਾਲ ਕਮੇਟੀ ਦੀ ਚੋਣ

744
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੀ ਨਵੀਂ ਕਮੇਟੀ ਦੀ ਇਕ ਤਾਜ਼ਾ ਤਸਵੀਰ।
Share

-ਨਿਊਜ਼ੀਲੈਂਡ ਤੋਂ ਭਾਰਤ ਤੱਕ ਪੁੱਜਣਗੇ ਸਮਾਜਿਕ ਕਾਰਜ
-ਧੰਨ ਮਾਤਾ ਗੁਜਰੀ ਟ੍ਰਸਟ ਜਗਰਾਉਂ ਨੂੰ ਜਾਏਗੀ ਡਾਇਲਸਸ ਮਸ਼ੀਨ
ਔਕਲੈਂਡ, 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਹਿੰਦੇ ਨੇ ਇਕ ਤੇ ਇਕ ਮਿਲਕੇ ਗਿਆਰਾਂ ਹੋ ਜਾਂਦੇ ਹਨ ਅਤੇ ਜੇਕਰ ਇਹ ਗਿਣਤੀ ਹੋਰ ਵਧ ਹੋਵੇ ਤਾਂ ਕਾਰਜ ਕਰਨੇ ਬੜੇ ਸੌਖੇ ਹੋ ਜਾਂਦੇ ਹਨ। ਕਲੱਬ ਇਕ ਅਜਿਹਾ ਨਾਂਅ ਹੈ ਜਿਸਦੇ ਅਰਥਾਂ ਵਿਚ ਕਮਿਊਨਿਟੀ ਲਈ ਕੰਮ ਕਰਨ ਦਾ ਮਾਦਾ ਛਿਪਿਆ ਹੁੰਦਾ ਹੈ। ਨਿਊਜ਼ੀਲੈਂਡ ਦੇ ਵਿਚ 12 ਸਾਲ ਪਹਿਲਾਂ ਸਥਾਪਿਤ ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’ ਉਹ ਮੋਹਰੀ ਕਲੱਬ ਨੇ ਜਿੱਸ ਨੇ ਆਪਣੀ ਪਹੁੰਚ ਸਿਰਫ ਰਾਸ਼ਟਰ ਪੱਧਰ ਉਤੇ ਨਹੀਂ ਬਣਾਈ ਸਗੋਂ ਹੁਣ ਇਸਨੇ ਅੰਤਰਰਾਸ਼ਟਰੀ ਪੱਧਰ ਉਤੇ ਵੀ ਸਮਾਜਿਕ ਕੰਮਾਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕਲੱਬ ਵੱਲੋਂ ਸਲਾਨਾ ਮਾਘੀ ਮੇਲੇ, ਖੇਡ ਮੇਲੇ, ਲੋਹੜੀ ਮੇਲੇ, ਭੁਚਾਲ ਪੀੜ੍ਹਤਾਂ ਦੀ ਮਦਦ, ਖੂਨਦਾਨ ਕੈਂਪ ਅਤੇ ਹੋਰ ਕਈ ਸਮਾਜਿਕ ਕਾਰਜਾਂ ਵਿਚ ਵੱਡੀ ਸ਼ਮੂਲੀਅਤ ਕੀਤੀ ਗਈ ਹੈ।
ਅੱਜ ਇਸ ਕਲੱਬ ਦੀ ਸਲਾਨਾ ਜਨਰਲ ਮੀਟਿੰਗ ਹੋਈ ਜਿਸ ਦੇ ਵਿਚ  ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਹੋਰਾਂ  ਜਿੱਥੇ ਪਿਛਲੇ ਸਾਲ ਦੇ ਕਾਰਜਾਂ ਦਾ ਲੇਖਾ-ਜੋਖਾ ਪੇਸ਼ ਕੀਤਾ  ਉਥੇ ਕਲੱਬ ਦੇ ਸਮੂਹ ਮੈਂਬਰਾਂ ਦਾ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਹਾਜ਼ਿਰ ਮੈਂਬਰਜ਼ ਵੱਲੋਂ ਕਾਰਜਾਂ ਉਤੇ ਸਤੁੰਸ਼ਟੀ ਪ੍ਰਗਟ ਕੀਤੀ ਗਈ ਅਤੇ ਅਗਲੇ ਸਾਲ ਲਈ ਕਮੇਟੀ ਦੀ ਚੋਣ ਕਰਨ ਵਾਸਤੇ ਕਾਰਵਾਈ ਪਾਈ ਗਈ।
ਸਰਬਸੰਮਤੀ ਦੇ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਵਿਚ ਸ. ਜਗਦੀਪ ਸਿੰਘ ਵੜੈਚ ਨੂੰ ਮੁੜ ਪ੍ਰਧਾਨ, ਗੁਰਿੰਦਰ ਸਿੰਘ ਧਾਲੀਵਾਲ ਨੂੰ ਉਪ ਪ੍ਰਧਾਨ, ਸ. ਜਗਜੀਤ ਸਿੰਘ ਸਿੱਧੂ ਨੂੰ ਮੁੜ ਸਕੱਤਰ, ਸ. ਗੁਰਪ੍ਰੀਤ ਸਿੰਘ ਗੈਰੀ ਬਰਾੜ ਉਪ ਸਕੱਤਰ, ਕਮਲ ਤੱਖਰ ਖਜ਼ਾਨਚੀ, ਗਗਨ ਧਾਲੀਵਾਲ ਉਪ ਖਜ਼ਾਨਚੀ, ਗੁਰਭੇਜ ਸਿੰਘ ਬਘੇਲਾ ਅਤੇ ਹਰਬੰਸ ਸਿੰਘ ਸੰਘਾ ਖੇਡ ਸਕੱਤਰ, ਪਰਮਿੰਦਰ ਸਿੰਘ ਭੁੱਲਰ ਸਭਿਆਚਾਰਕ ਸਕੱਤਰ, ਸੁਖਪ੍ਰੀਤ ਸਿੰਘ ਗੱਗੂ ਉਪ ਸਭਿਆਚਾਰਕ ਸਕੱਤਰ, ਅਤੇ ਔਡੀਟਰ ਅਮਨ ਬਰਾੜ ਨੂੰ ਨਿਯੁਕਤ ਕੀਤਾ ਗਿਆ।
ਡਾਇਲਸਿਸ ਮਸ਼ੀਨ ਦੀ ਸੇਵਾ: ਕਲੱਬ ਨੇ ਫੈਸਲਾ ਕੀਤਾ ਕਿ ਧੰਨ ਮਾਤਾ ਗੁਜਰੀ ਚੈਰੀਟੇਬਲ ਟ੍ਰਸਟ ਜਗਰਾਉਂ ਦੇ ਲਈ ਇਕ ਡਾਇਲਸਿਸ ਮਸ਼ੀਨ ਦੀ ਸੇਵਾ ਕੀਤੀ ਜਾਵੇਗੀ ਤਾਂ ਕਿ ਪੰਜਾਬ ਦੇ ਵਿਚ ਕਰੋਨਾ ਰੋਗ ਦੇ ਨਾਲ ਨਿਪਟਣ ਲਈ ਜਾਂ ਫਿਰ ਹੋਰ ਲੋੜਵੰਦਾਂ ਦੇ ਲਈ ਫ੍ਰੀ ਡਾਇਲਸਿਸ ਦੀ ਸਹੂਲਤ ਦੇ ਵਿਚ ਵਾਧਾ ਕੀਤਾ ਜਾ ਸਕੇ। ਇਹ ਟ੍ਰਸਟ ਮਰੀਜ਼ਾਂ ਨੂੰ ਫ੍ਰੀ ਡਾਇਲਸਿਸ ਸੇਵਾ ਪ੍ਰਦਾਨ ਕਰਦਾ ਹੈ।
ਮੀਟੰਗ ਦੇ ਅੰਤ ਵਿਚ ਸ. ਹਰਬੰਤ ਸਿੰਘ ਬਿੱਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਲੱਬ ਵੱਲੋਂ ਅਕਤਬੂਰ ਮਹੀਨੇ ਖੇਡ ਟੂਰਨਾਮੈਂਟ ਕਰਵਾਇਆ ਜਾਵੇਗਾ। ਬੀਬੀਆਂ ਦੇ ਗਰੁੱਪ ਵੱਲੋਂ ਵੀ ਇਕ ਨਵਾਂ ਪ੍ਰਗੋਰਾਮ ਉਲੀਕਿਆ ਗਿਆ ਹੈ, ਜਿਸ ਦਾ ਵੇਰਵਾ ਜਲਦੀ ਮੀਡੀਆ ਨੂੰ ਦੱਸਿਆ ਜਾਵੇਗਾ। ਕਲਬ ਬਾਕੀ ਮੈਂਬਰਾਂ ਵਿਚ ਜਗਦੇਵ ਸਿੰਘ ਜੱਗੀ, ਪਰਮਿੰਦਰ ਤੱਖਰ, ਝਿਰਮਿਲ ਸਿੰਘ, ਪ੍ਰੀਤਮ ਸਿੰਘ ਪੀਤੂ, ਜਸਦੀਪ ਸਿੰਘ ਬਰਾੜ ਦੀਪਾ, ਗਗਨਦੀਪ ਸਿੰਘ, ਸੁੱਖਪਾਲ ਕੁੱਕੂ ਮਾਨ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਗੁਰਭੇਜ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਰਾੜ, ਗੁਰਜੀਤ ਸਿੰਘ ਗਿੱਲ, ਪਲਵਿੰਦਰ ਸਿੰਘ ਪਾਲ ਰਣੀਆ, ਅਮਨਦੀਪ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਰਾਮੂਵਾਲੀਆ, ਹਰਿੰਦਰਪਾਲ ਧਾਲੀਵਾਲ, ਹਰਜਿੰਦਰ ਪਾਲ ਸਿੰਘ ਔਲਖ, ਹਰਪ੍ਰੀਤ ਸਿੰਘ ਗਿੱਲ ਰਾਇਸਰ, ਪ੍ਰਿਤਪਾਲ ਸਿੰਘ ਗਰੇਵਾਲ, ਜਗਜੀਤ ਸਿੰਘ ਪੰਨੂ ਅਤੇ ਜਸਪ੍ਰੀਤ ਸਿੰਘ ਮਾਣਕ ਸ਼ਾਮਿਲ ਸਨ।


Share