ਮਾਰੀਸ਼ਸ ਟਾਪੂ ‘ਚ ਫਸੇ ਜਾਪਾਨੀ ਸਮੁੰਦਰੀ ਜਹਾਜ਼ ‘ਚੋਂ ਲੀਕ ਹੋਇਆ 1,000 ਟਨ ਤੇਲ

727
Share

ਟੋਕੀਓ, 9 ਅਗਸਤ (ਪੰਜਾਬ ਮੇਲ)-ਮਾਰੀਸ਼ਸ ਦੇ ਟਾਪੂ ਵਿਚ ਜੁਲਾਈ ਦੇ ਆਖ਼ਰੀ ਹਫ਼ਤੇ ਤੋਂ ਫਸੇ ਇਕ ਜਾਪਾਨੀ ਜਹਾਜ਼ ਵਿਚੋਂ ਹਿੰਦ ਮਹਾਸਾਗਰ ਵਿਚ 1,000 ਟਨ ਤੇਲ ਲੀਕ ਹੋਇਆ ਹੈ। ਮਿਤਸੁਈ ਓ ਐਸ ਦੇ ਲਾਇੰਸ ਟ੍ਰਾਂਸਪੋਰਟ ਕੰਪਨੀ ਦੇ ਕਾਰਜਕਾਰੀ ਉਪ-ਪ੍ਰਧਾਨ ਆਕੀਹਿਕੋ ਓਨੋ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਐੱਮ.ਵੀ. ਵਕਾਸ਼ਿਯੋ ਜਹਾਜ਼ 25 ਜੁਲਾਈ ਨੂੰ ਫੱਸ ਗਿਆ ਸੀ ਜਿਸ ਦੇ ਬਾਅਦ ਪਿਛਲੇ ਵੀਰਵਾਰ ਨੂੰ ਪਤਾ ਲੱਗਾ ਕਿ ਜਹਾਜ਼ ਵਿਚੋਂ ਕੁੱਝ ਤਰਲ ਪਦਾਰਥ ਲੀਕ ਹੋਇਆ ਹੈ।
ਸਪੇਸ ਤੋਂ ਲਈਆਂ ਗਈਆਂ ਤਸਵੀਰਾਂ ‘ਚ ਜਹਾਜ਼ ਦੇ ਆਲੇ-ਦੁਆਲੇ ਵੱਡਾ ਕਾਲਾ ਧੱਬਾ ਨਜ਼ਰ ਵਿਖਾਈ ਦਿੰਦਾ ਹੈ। ਸ਼੍ਰੀ ਓਨੋ ਨੇ ਕਿਹਾ ਕਿ ਸ਼ੁਰੂਆਤੀ ਅੰਦਾਜ਼ਿਆਂ ਅਨੁਸਾਰ ਰਿਸਾਅ ਦੀ ਮਾਤਰਾ ਘੱਟ ਤੋਂ ਘੱਟ 1,000 ਟਨ ਹੈ। ਉਨ੍ਹਾਂ ਕੰਪਨੀ ਵੱਲੋਂ ਇਸ ‘ਤੇ ਦੁੱਖ ਪ੍ਰ੍ਰਗਟ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਮੁੱਦੇ ਨੂੰ ਹੱਲ ਕਰਣ ਦੀ ਦਿਸ਼ਾ ਵਿਚ ਕੰਮ ਜਾਰੀ ਰਹੇਗਾ। ਧਿਆਨਦੇਣ ਯੋਗ ਹੈ ਕਿ ਸ਼ਨੀਵਾਰ ਨੂੰ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵੀਂਦਰ ਜਗਨਾਥ ਨੇ ਤੇਲ ਲੀਕ ਹੋਣ ‘ਤੇ ਵਾਤਾਵਰਣ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ।


Share