ਮਾਨਸਾ ਪੁਲਿਸ ਨੇ ਮੂਸੇਵਾਲਾ ਕਤਲ ਮਾਮਲੇ ’ਚ ਨਾਮਜ਼ਦ ਸ਼ਾਰਪਸ਼ੂਟਰਾਂ ਦੀ ਜਾਂਚ ਦਾ ਘੇਰਾ ਵਧਾਇਆ

43
Share

ਮਾਨਸਾ, 10 ਅਗਸਤ (ਪੰਜਾਬ ਮੇਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਨਾਮਜ਼ਦ ਹਰਿਆਣਾ ਦੇ ਸ਼ੂਟਰ ਇੱਕ ਹੋਰ ਨਵੇਂ ਕੇਸ ਵਿਚ ਫਸ ਗਏ ਹਨ। ਮਾਨਸਾ ਪੁਲਿਸ ਉਨ੍ਹਾਂ ਤੋਂ ਇੱਕ ਟਰਾਂਸਪੋਰਟਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁੱਛਗਿੱਛ ਕਰਨ ਲੱਗੀ ਹੈ। ਇਨ੍ਹਾਂ ਸ਼ਾਰਪ ਸ਼ੂਟਰਾਂ ਵਿਚ ਪਿ੍ਰਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਸਮੇਤ ਉਨ੍ਹਾਂ ਦਾ ਮਦਦਗਾਰ ਦੀਪਕ ਟੀਨੂੰ ਵੀ ਸ਼ਾਮਲ ਹੈ। ਪੁਲਿਸ ਨੇ ਇਸ ਸਾਲ 16 ਜੂਨ ਨੂੰ ਕੀਤੀ ਗਈ ਬਰੇਟਾ ਥਾਣਾ ਦੇ ਇੱਕ ਪਿੰਡ ਵਿਚ ਫਾਈਰਿੰਗ ਦੀ ਵਾਰਦਾਤ ਦੌਰਾਨ ਇਨ੍ਹਾਂ ਸ਼ੂਟਰਾਂ ਦੇ ਸਿੱਧੇ ਰੂਪ ਵਿਚ ਸ਼ਾਮਲ ਨਾ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਸ ਸਬੰਧੀ ਪੁਲਿਸ ਵੱਲੋਂ ਉਨ੍ਹਾਂ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਉਨ੍ਹਾਂ ਨੂੰ 19 ਜੂਨ ਨੂੰ ਗੁਜਰਾਤ ਤੋਂ ਗਿ੍ਰਫ਼ਤਾਰ ਕਰ ਲਿਆ ਸੀ ਅਤੇ ਹੁਣ ਪੁਲਿਸ ਦੀ ਕਹਾਣੀ ਮੁਤਾਬਕ ਇਹ ਮਾਮਲਾ ਸ਼ੱਕੀ ਬਣਨ ਲੱਗਿਆ ਹੈ ਕਿਉਂਕਿ ਉਹ 16 ਜੂਨ ਨੂੰ ਫਾਈਰਿੰਗ ਕਰਕੇ 19 ਜੂਨ ਤੱਕ ਗੁਜਰਾਤ ਕਿਵੇਂ ਜਾ ਸਕਦੇ ਹਨ।

Share