ਮਾਊਥ ਵਾਸ਼ ਵਿਚ ਕੋਰੋਨਾਵਾਇਰਸ ਨੂੰ ਮਾਰ ਦੇਣ ਦੀ ਸਮਰੱਥਾ: ਵਿਗਿਆਨੀਆਂ ਦੀ ਰਿਪੋਰਟ ‘ਚ ਦਾਅਵਾ

872

ਲੰਡਨ, 16 ਮਈ (ਪੰਜਾਬ ਮੇਲ)- ਸਰੀਮੈਡੀਕਲ ਵਿਗਿਆਨੀਆਂ ਦੀ ਇਕ ਅੰਤਰਰਾਸ਼ਟਰੀ ਟੀਮ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਊਥ ਵਾਸ਼ ਵਿਚ ਕੋਰੋਨਾਵਾਇਰਸ ਨੂੰ ਮਾਰ ਦੇਣ ਦੀ ਸਮਰੱਥਾ ਹੈ। ਦਾਅਵਾ ਕੀਤਾ ਗਿਆ ਹੈ ਕਿ ਮਾਊਥ ਵਾਸ਼ ਵਿਚ ਵੀ ਕੋਰੋਨਾਰ ਦੇ ਸੈੱਲਾਂ ਨੂੰ ਇਨਫੈਕਟਿਡ ਕਰਨ ਤੋਂ ਪਹਿਲਾਂ ਹੀ ਮਾਊਥ ਵਾਸ਼ ਵਾਇਰਸ ਨੂੰ ਮਾਰਕੇ ਕੋਵਿਡ-19 ਤੋਂ ਬਚਾ ਸਕਦਾ ਹੈ। ਭਾਵੇਂਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਮਾਊਥ ਵਾਸ਼ ਸਬੰਧੀ ਵੱਖਰੀ ਰਾਏ ਦਿੱਤੀ ਸੀ। ਵਿਸ਼ਵ ਸਿਹਤ ਸੰਗਠਨ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਫਿਲਹਾਲ ਕੋਈ ਸਬੂਤ ਮੌਜੂਦ ਨਹੀਂ ਹੈ ਕਿ ਮਾਊਥ ਵਾਸ਼ ਤੁਹਾਨੂੰ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਾਏ ਪਰ ਆਰਕਸਫੋਰਡ ਯੂਨੀਵਰਸਿਟੀ ਪ੍ਰੈੱਸ ਦੀ ਫੰਕਸ਼ਨ ਮੈਗਜ਼ੀਨ ਵਿਚ ਛਪੇ ਅਧਿਐਨ ਦੇ ਮੁਤਾਬਕ,”ਮਾਊਥ ਵਾਸ਼ ਵਿਚ ਵਾਇਰਸ ਨੂੰ ਮਾਰਨ ਦੀ ਸਮਰੱਥਾ ਹੈ ਅਤੇ ਇਸ ਨੂੰ ਲੈਕੇ ਕਲੀਨਿਕਲ ਟ੍ਰਾਇਲ ਕਰਨਾ ਬਹੁਤ ਜ਼ਰੂਰੀ ਹੈ।”
ਬ੍ਰਿਟੇਨ ਦੀ ਕਾਰਡਿਫ ਯੂਨੀਵਰਸਿਟੀ ਦੇ ਖੋਜੀਆਂ ਨੇ ਫੰਕਸ਼ਨ ਵਿਚ ਅਧਿਐਨ ਪ੍ਰਕਾਸ਼ਿਤ ਕੀਤਾ ਹੈ। ਖੋਜੀਆਂ ਦੀ ਟੀਮ ਨੂੰ ਕਾਰਡਿਫ ਯੂਨੀਵਰਸਿਟੀ ਦੇ ਵਾਯਰੋਲੌਜੀਸਟਾਂ ਦੇ ਨਾਲ-ਨਾਲ ਨੌਟਿੰਘਮ, ਕੋਲੋਰਾਡੋ, ਓਟਾਵਾ, ਬਾਰਸੀਲੋਨਾ ਸਮੇਤ ਹੋਰ ਯੂਨੀਵਰਸਿਟੀਆਂ ਦੇ ਮਾਹਰਾਂ ਦਾ ਵੀ ਸਮਰਥਨ ਮਿਲਿਆ ਸੀ। ਭਾਵੇਂਕਿ ਖੋਜੀਆਂ ਨੇ ਇਹ ਨਹੀਂ ਕਿਹਾ ਹੈ ਕਿ ਫਿਲਹਾਲ ਬਾਜ਼ਾਰ ਵਿਚ ਮੌਜੂਦ ਮਾਊਥ ਵਾਸ਼ ਕੋਰੋਨਾ ਤੋਂ ਬਚਾ ਸਕਦਾ ਹੈ ਪਰ ਇਸ ਨੂੰ ਲੈਕੇ ਅੱਗੇ ਰਿਸਰਚ ਕਰਨਾ ਫਾਇਦੇਮੰਦ ਹੋ ਸਕਦਾ ਹੈ। ਅਸਲ ਵਿਚ ਕੋਰੋਨਾਵਾਇਰਸ ‘Enveloped Viruses’ ਕਲਾਸ ਦੇ ਹੁੰਦੇ ਹਨ।ਇਸ ਦਾ ਮਤਲਬ ਇਹ ਹੋਇਆ ਕਿ ਇਹ ਇਕ ਫੈਟੀ ਪਰਤ ਨਾਲ ਢਕਿਆ ਹੁੰਦਾ ਹੈ। ਇਹ ਪਰਤ ਕੁਝ ਖਾਸ ਕਿਸਮ ਦੇ ਕੈਮੀਕਲ ਨਾਲ ਖਤਮ ਹੋ ਜਾਂਦੀ ਹੈ।
ਰਿਸਰਚ ਅਧਿਐਨ ਵਿਚ ਕਿਹਾ ਗਿਆ ਹੈਕਿ ਮਾਊਥ ਵਾਸ਼ ਕੋਰੋਨਾਵਾਇਰਸ ਦੀ ਬਾਹਰੀ ਕਵਰ ਨੂੰ ਖਤਮ ਕਰ ਸਕਦਾ ਹੈ। ਟੈਸਟ ਟਿਊਬ ਵਿਚ ਕੀਤੇ ਗਏ ਪ੍ਰਯੋਗ ਵਿਚ ਪਾਇਆ ਗਿਆ ਕਿ ਕੁਝ ਮਾਊਥ ਵਾਸ਼ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ Enveloped Viruses ਦੀ ਬਾਹਰੀ ਪਰਤ ਨੂੰ ਖਤਮ ਕਰ ਦਿੰਦੇ ਹਨ।ਖੋਜੀਆਂ ਦਾ ਕਹਿਣਾ ਹੈ ਕਿ ਦੰਦਾਂ ਨੂੰ ਸਾਫ ਕਰਨ ਲਈ ਵਰਤੇ ਜਾਣ ਵਾਲੇ ਮਾਊਥ ਵਾਸ਼ ਵਿਚ Chlorhexidine, Cetylpyridinium Chloride, Hydrogen Peroxide ਅਤੇ Povidone-Iodine ਜਿਹੇ ਕੈਮੀਕਲ ਹੁੰਦੇ ਹਨ। ਅਧਿਐਨ ਦੇ ਮੁਤਾਬਕ ਇਹਨਾਂ ਕੈਮੀਕਲਾਂ ਵਿਚ ਇਨਫੈਕਸ਼ਨ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ।