ਮਾਈਕ੍ਰੋਸਾਫਟ ਨੇ ਯਾਹੂ ਖਰੀਦਣ ਦਾ ਦਿੱਤਾ ਆਫਰ

103
Share

ਵਾਸ਼ਿੰਗਟਨ, (ਪੰਜਾਬ ਮੇਲ)- ਯਾਹੂ ਕਦੀ ਦੁਨੀਆਂ ਦਾ ਨੰਬਰ ਵਨ ਸਰਚ ਇੰਜਣ ਸੀ ਪਰ ਗੂਗਲ ਨੇ ਹੌਲੀ-ਹੌਲੀ ਇਸ ਦੀ ਬਾਦਸ਼ਾਹਤ ਪੂਰੀ ਤਰ੍ਹਾਂ ਖਤਮ ਕਰ ਦਿੱਤੀ। ਹੁਣ ਮਾਈਕ੍ਰੋਸਾਫਟ ਕਾਰਪ ਨੇ ਯਾਹੂ ਇੰਕ ਨੂੰ ਖਰੀਦਣ ਲਈ 44.6 ਬਿਲੀਅਨ ਡਾਲਰ (ਕਰੀਬ 3.3 ਲੱਖ ਕਰੋੜ ਰੁਪਏ) ਦਾ ਆਫਰ ਕੀਤਾ ਹੈ।
ਇਸ ਡੀਲ ਦੇ ਦਮ ’ਤੇ ਇਹ ਦੋਵੇਂ ਕੰਪਨੀਆਂ ਗੂਗਲ ਲਈ ਚੁਣੌਤੀ ਖੜ੍ਹੀ ਕਰ ਸਕਦੀ ਹੈ। ਯਾਹੂ ਨੇ ਕਿਹਾ ਕਿ ਉਸ ਦਾ ਬੋਰਡ ਇਸ ਆਫਰ ਦਾ ਮੁਲਾਂਕਣ ਕਰੇਗਾ। 70 ਕਰੋੜ ਯੂਜ਼ਰ ਬੇਸ ਵਾਲੀ ਯਾਹੂ ਦੇ ਸ਼ੇਅਰ ਦੀ ਕੀਮਤ ਲਗਭਗ 48 ਫੀਸਦੀ ਵਧ ਕੇ 28.33 ਡਾਲਰ ਹੋ ਗਈ ਹੈ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਮਾਈਕ੍ਰੋਸਾਫਟ ਨੇ ਯਾਹੂ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੋਵੇ, ਸਗੋਂ 2008 ਤੋਂ ਉਹ ਲਗਾਤਾਰ ਇਸ ਦੀ ਕੋਸ਼ਿਸ਼ ਕਰ ਰਹੀ ਹੈ। ਮਾਈਕ੍ਰੋਸਾਫਟ ਨੇ ਯਾਹੂ ਬੋਰਡ ਨੂੰ ਇਕ ਲੈਟਰ ਲਿਖਿਆ ਹੈ, ਜਿਸ ’ਚ ਉਸ ਨੇ ਪ੍ਰਤੀ ਸ਼ੇਅਰ 31 ਡਾਲਰ ਨਕਦ ਅਤੇ ਸਟਾਕ ਦੀ ਪੇਸ਼ਕਸ਼ ਕੀਤੀ। ਜੇ ਇਹ ਡੀਲ ਹੁੰਦੀ ਹੈ, ਤਾਂ ਲੋਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੋ ਸਕਦੇ ਹਨ।

Share