ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਹਿੱਤ ਛੇਵਾਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਜੂਮ ਰਾਹੀਂ ਹੋਇਆ

810
ਦੇਸ਼-ਵਿਦੇਸ਼ ਦੇ ਸਾਹਿਤਕਾਰ ਤੇ ਕਵੀ ਜੂਮ ਰਾਹੀਂ ਪ੍ਰੋਗਰਾਮ ਪੇਸ਼ ਕਰਦੇ ਹੋਏ।
Share

ਸਿਆਟਲ, 7 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਜੂਮ ਰਾਹੀਂ ਛੇਵਾਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਆਯੋਜਿਤ ਕੀਤਾ ਗਿਆ। ਕਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਮਾਜਿਕ ਦੂਰੀ ਬਣਾ ਕੇ ਨਿਯਮਾਂ ਦੀ ਪਾਲਣਾ ਕਰਦਿਆਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਕਰਵਾ ਕੇ ਇਤਿਹਾਸ ਰਚਿਆ। ਇਟਲੀ, ਜਰਮਨੀ, ਗਰੀਸ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਦੇ ਉੱਘੇ ਕਵੀਆ ਤੇ ਸਾਹਿਤਕਾਰਾਂ ਨੂੰ ਇਕ ਦੂਸਰੇ ਦੇ ਰੂ-ਬਰੂ ਕਰਕੇ ਸਾਰੇ ਦੇਸ਼ਾਂ ਦੇ ਵੱਖੋ-ਵੱਖ ਸਮੇਂ ਨੂੰ ਇਕਮਿਕ ਕਰਕੇ ਲਗਾਤਾਰ 3 ਘੰਟੇ ਸਾਹਿਤਕ ਮਿਲਣੀ ਤੇ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਵਿਲੱਖਣ ਪ੍ਰੋਗਰਾਮ ਵੇਖਣ ਨੂੰ ਮਿਲਿਆ। ਸਭਾ ਦੇ ਪ੍ਰਧਾਨ ਡਾ. ਜੇ.ਬੀ. ਸਿੰਘ ਨੇ ਸਿਆਟਲ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਕਵੀਆਂ ਤੇ ਗਾਇਕਾਂ ਬਲਜੀਤ (ਇੰਡੀਆ), ਜਗਦੀਸ਼ ਸ਼ਾਹਪੁਰੀ (ਇੰਡੀਆ), ਨੀਲੂ (ਜਰਮਨੀ), ਗੁਰਮੀਤ ਕੌਰ (ਗਰੀਸ), ਜੱਗੀ ਜੌਹਲ (ਨਿਊਜ਼ੀਲੈਂਡ), ਬਲਵਿੰਦਰ ਸਿੰਘ ਚਾਹਲ (ਇੰਗਲੈਂਡ) ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਭਾਰਤ ਵਿਚ ਖੇਤੀਬਾੜੀ ਸੰਬੰਘੀ ਬਿੱਲਾਂ ਦਾ ਵਿਰੋਧ ਅਤੇ ਔਰਤਾਂ ਉਪਰ ਵਾਪਰ ਰਹੇ ਅਣਮਨੁੱਖੀ ਵਰਤਾਰਿਆਂ ਪ੍ਰਤੀ ਫੈਲ ਰਹੇ ਜਨ ਰੋਹ ਦੇ ਸੁਰ ਦੀਆਂ ਰਚਨਾਵਾਂ ਨਾਲ ਮਾਹੌਲ ਸੰਘਰਸ਼ਮਈ ਬਣਾ ਦਿੱਤਾ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੈਂਬਰਾਂ ਹਰਦਿਆਲ ਸਿੰਘ ਚੀਮਾ, ਡਾ. ਪ੍ਰੇਮ ਕੁਮਾਰ, ਅਵਤਾਰ ਸਿੰਘ ਆਦਮਪੁਰੀ, ਸਿੰਗਾਰ ਸਿੰਘ ਸਿੱਧੂ, ਜੇ.ਬੀ. ਸਿੰਘ (ਪ੍ਰਧਾਨ), ਬਲਿਹਾਰ ਲੇਹਲ (ਸਕੱਤਰ), ਸਾਧੂ ਸਿੰਘ, ਪ੍ਰਿਤਪਾਲ ਸਿੰਘ ਟੀਵਾਨਾ, ਬੀਬੀ ਸਵਰਾਜ ਕੌਰ, ਹਰਸ਼ਿੰਦਰ ਸਿੰਘ ਸੰਧੂ, ਮੰਗਦ ਕੁਲਜਿੰਦ, ਪ੍ਰੋ. ਜਸਪਾਲ ਸਿੰਘ ਇਟਲੀ, ਨਿਰਵੈਰ ਸਿੰਘ, ਦਲਜਿੰਦਰ ਸਿੰਘ, ਜੋਤੀ ਸਿੰਘ, ਸ਼ਿੰਦਰ ਸਿੰਘ ਔਜਲਾ, ਲਖਬੀਰ ਸਿੰਘ, ਜਸਬੀਰ ਮੰਗੂਵਾਲ, ਸੁਖਜਿੰਦਰ ਆਹੀ ਤੇ ਸਤਬੀਰ ਬੋਪਾਰਾਏ ਆਦਿ ਕਵੀਆਂ ਨੇ ਮਾਹੌਲ ਰੰਗਾਰੰਗ ਬਣਾ ਦਿੱਤਾ।


Share