ਸਿਆਟਲ, (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਨਵੇਂ ਵਿਗਿਆਨਕ ਮਾਧਿਅਮ ਰਾਹੀਂ ਦੁਨੀਆਂ ਰੂਪੀ ਪਿੰਡ ਦੇ ਘਰ-ਘਰ ਪਹੁੰਚਾਉਣ ਲਈ ਜੂਮ ਰਾਹੀਂ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਦੇਸ਼-ਵਿਦੇਸ਼ ‘ਚ ਬੈਠੇ ਪੰਜਾਬੀ ਦੇ ਨਾਮਵਰ ਗੀਤਕਾਰਾਂ ਤੇ ਸਾਹਿਤਕਾਰਾਂ ਦੀਆਂ ਕਲਮਾਂ ਤੇ ਖੂਬਸੂਰਤ ਗੀਤਾਂ ਨੇ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ, ਸਕੱਤਰ ਬਲਿਹਾਰ ਲੇਹਲ, ਜਸਵੀਰ ਸਿੰਘ ਸਹੋਤਾ ਤਲਵਣ, ਗੀਤਕਾਰ ਤਰਨਜੀਤ ਸਿੰਘ ਗਿੱਲ ਜਰਗੜੀ, ਸਤਵੀਰ, ਲੱਕੀ ਕਮਲ, ਗੀਤਕਾਰ ਸ਼ਿੰਦਰਪਾਲ ਔਜਲਾ, ਡਾ. ਸੁਖਬੀਰ ਬੀਹਲਾ, ਹਰਪਾਲ ਸਿੰਘ ਸਿੱਧੁ ਸਮੇਤ ਸੁਖਵਿੰਦਰ ਸਿੰਘ ਬੋਦਲਾਂ ਵਾਲਾ ਨੇ ਵੀ ਆਪਣੇ ਗੀਤਾਂ ਨੂੰ ਤਰੰਨਮ ‘ਚ ਗਾ ਕੇ ਮਾਹੌਲ ਸਾਹਿਤਕ ਬਣਾ ਦਿੱਤਾ। ਸਿਆਟਲ ਦੇ ਗਾਇਕ ਰਣਜੀਤ ਤੇਜੀ ਨੇ ਆਪਣੇ ਪੁਰਾਣੇ ਤੇ ਨਵੇਂ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਅਖੀਰ ਵਿਚ ਸਕੱਤਰ ਬਲਿਹਾਰ ਲੇਹਲ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਦੇ ਪ੍ਰਚਾਰ ਲਈ ਯੋਗਦਾਨ ਪਾਉਣ ਵਾਲੇ ਸਾਹਿਤਕਾਰਾਂ ਤੇ ਗੀਤਕਾਰਾਂ ਦਾ ਧੰਨਵਾਦ ਕੀਤਾ।