ਮਾਂਟਰੀਅਲ ਦੇ ਬਾਸਕਟਬਾਲ ਖਿਡਾਰੀ ਉਦੈਪਾਲ ਸਿੰਘ ਘੁੰਮਣ ਦਾ ਸਿਆਟਲ ’ਚ ਸਵਾਗਤ

96
ਵਾਲੀਬਾਲ ਦੀ ਟੀਮ ਤੇ ਉਨ੍ਹਾਂ ਦੇ ਕੋਚ ਸੰਤੋਖ ਸਿੰਘ ਅਟਵਾਲ ਮਾਂਟਰੀਅਲ ਦੇ ਬਾਸਕਟਬਾਲ ਖਿਡਾਰੀ ਉਦੈਪਾਲ ਸਿੰਘ ਘੁੰਮਣ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਸਮੇਂ।
Share

-ਨਿਊਯਾਰਕ ਵਿਚ 3 ਬਾਸਕਟਬਾਲ ਦੇ ਖਿਡਾਰੀਆਂ ਦੀ ਮੌਤ ’ਤੇ ਡੂੰਘਾ ਦੁੱਖ
ਸਿਆਟਲ, 3 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਮਾਂਟਰੀਅਲ ਦੇ ਬਾਸਕਟਬਾਲ ਖਿਡਾਰੀ ਉਦੈਪਾਲ ਸਿੰਘ ਘੁੰਮਣ ਨੂੰ ਖੇਡ ਕੈਂਪ ਵਿਚ ਪਹੁੰਚਣ ’ਤੇ ਵਾਲੀਬਾਲ ਟੀਮ ਦੇ ਕੋਚ ਸੰਤੋਖ ਸਿੰਘ ਅਟਵਾਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ। ਇਸ ਸਮੇਂ ਨਿਊਯਾਰਕ ਵਿਚ ਕਾਰ ਦੁਰਘਟਨਾ ’ਚ ਮਾਰੇ ਗਏ 3 ਬਾਸਕਟ ਬਾਲ ਖਿਡਾਰੀਆਂ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਮਾਂਟਰੀਅਲ ਦੇ ਬਾਸਕਟਬਾਲ ਖਿਡਾਰੀ ਉਦੈਪਾਲ ਸਿੰਘ ਘੁੰਮਣ ਨੇ ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਉਦਮ ਤੇ ਸਹਿਯੋਗ ਸਦਕਾ ਹਰੇਕ ਸਾਲ ਬੱਚਿਆਂ ਤੇ ਨੌਜਵਾਨਾਂ ਦਾ ਖੇਡ ਕੈਂਪ ਲਗਾਇਆ ਜਾ ਰਿਹਾ ਹੈ।
ਕਰਮਜੀਤ ਸਿੰਘ ਢਿੱਲੋਂ ਤੇ ਸੁਖਦੇਵ ਸਿੰਘ ਸੰਧੂ (ਰੋੜਾ ਵਾਲਾ) ਮਾਂਟਰੀਅਲ ਤੋਂ ਪਹੁੰਚੇ ਬਾਸਕਟਬਾਲ ਖਿਡਾਰੀ ਉਦੈਪਾਲ ਸਿੰਘ ਘੁੰਮਣ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹੋਏ।

ਬੱਚਿਆਂ ਨੂੰ ਤੰਦਰੁਸਤ ਮਨੋਰੰਜਨ ਦਿੱਤਾ ਜਾ ਰਿਹਾ ਹੈ। ਬੱਚੇ ਤੇ ਨੌਜਵਾਨ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜੁੜ ਰਹੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਬੱਚਿਆਂ ਤੇ ਨੌਜਵਾਨਾਂ ਦਾ ਖੇਡ ਕੈਂਪ ਹਰੇਕ ਸ਼ਨਿਚਰਵਾਰ ਤੇ ਐਤਵਾਰ 5 ਤੋਂ 7 ਵਜੇ ਚੱਲਦਾ ਹੈ ਅਤੇ 200 ਬੱਚੇ ਲਾਭ ਉਠਾ ਰਹੇ ਹਨ। 28 ਅਗਸਤ ਨੂੰ¿; ਬੱਚਿਆਂ ਦੇ ਖੇਡ ਮੁਕਾਬਲੇ ਹੋਣਗੇ ਅਤੇ ਇਨਾਮਾਂ ਦੀ ਵੰਡ ਤੇ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਸਮਾਜਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਤੇ ਪਦਮ ਸ਼੍ਰੀ ਕਰਤਾਰ ਸਿੰਘ ਓਲੰਪੀਅਨ ਪਹਿਲਵਾਨ ਪਹੁੰਚ ਰਹੇ ਹਨ। ਇਸ ਮੌਕੇ ਸੌਰਬ ਰਿਸ਼ੀ, ਕਰਮਜੀਤ ਸਿੰਘ, ਗੁਰਮਿੰਦਰ ਸਿੰਘ ਗਿੰਦੀ ਨਿੱਝਰ, ਅਨਮੋਲ ਸਿੰਘ ਚੀਮਾ ਤੇ ਸੋਨੋ ਹਾਜ਼ਰ ਰਹੇ ਅਤੇ ਸਮਾਰੋਹ ਦੀ ਸ਼ੋਭਾ ਵਧਾਈ।


Share