ਮਹਿੰਦਾ ਰਾਜਪਕਸ਼ੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਚੌਥੀ ਵਾਰ ਚੁੱਕਣਗੇ ਸਹੁੰ

754
Share

ਕੋਲੰਬੋ, 8 ਅਗਸਤ (ਪੰਜਾਬ ਮੇਲ)- ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਐਤਵਾਰ ਨੂੰ ਇਤਿਹਾਸਕ ਬੋਧੀ ਮੰਦਰ ਵਿਖੇ ਚੌਥੀ ਵਾਰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸ੍ਰੀਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ਦੇ 74 ਸਾਲਾ ਨੇਤਾ ਨੇ 500,000 ਤੋਂ ਵੱਧ ਲੀਡ ਨਾਲ ਚੋਣ ਜਿੱਤੀ। ਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਧ ਲੀਡ ਹੈ। ਉਹ ਉੱਤਰੀ ਕੋਲੰਬੋ ਉਪਨਗਰ ਕੈਲਾਨੀਆ ਵਿੱਚ ਪਵਿੱਤਰ ਰਾਜਮਾਹਾ ਵਿਹਾਰਯਾ ਵਿੱਚ ਸਹੁੰ ਚੁੱਕਣਗੇ। ਮਹਿੰਦਾ ਦੀ ਅਗਵਾਈ ਵਾਲੀ ਐੱਸਐੱਲਪੀਪੀ ਨੇ ਆਮ ਚੋਣਾਂ ਵਿਚ ਭਾਰੀ ਜਿੱਤ ਦਰਜ ਕੀਤੀ, ਜਿਸ ਨਾਲ ਸੰਸਦ ਵਿਚ ਦੋ-ਤਿਹਾਈ ਬਹੁਮਤ ਹਾਸਲ ਹੋਇਆ। ਉਨ੍ਹਾਂ ਨੇ 225 ਮੈਂਬਰੀ ਸੰਸਦ ਵਿੱਚ ਆਪਣੇ ਸਹਿਯੋਗੀ ਪਾਰਟੀਆਂ ਨਾਲ ਕੁੱਲ 150 ਸੀਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਵਿੱਚ ਸ੍ਰੀ ਮਹਿੰਦਾ ਦੀ ਪਾਰਟੀ ਦੀਆਂ ਸੀਟਾਂ ਦੀ ਗਿਣਤੀ 145 ਹੈ।


Share