ਮਹਿੰਗਾਈ ਦੀ ਮਾਰ: ਬਾਇਡਨ ਸਰਕਾਰ ਅਮਰੀਕਾ ਵਾਸੀਆਂ ਨੂੰ ਦੇ ਸਕਦੀ ਹੈ ਵੱਡੀ ਰਾਹਤ

40
Share

-ਗੈਸ ਅਤੇ ਡੀਜ਼ਲ ’ਤੇ ਕਰ ਸਕਦੀ ਹੈ ਟੈਕਸ ਮੁਆਫ਼ ਜਾਂ ਦਿੱਤੀ ਜਾ ਸਕਦੀ ਹੈ ਸਬਸਿਡੀ
ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)- ਮਹਿੰਗਾਈ ਦੇ ਸਤਾਏ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇਣ ’ਤੇ ਵਿਚਾਰ ਕਰ ਰਹੀ ਹੈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਪੇਸ਼ ਤਜਵੀਜ਼ ਮੁਤਾਬਕ ਗੈਸੋਲੀਨ ਅਤੇ ਡੀਜ਼ਲ ’ਤੇ ਲੱਗਣ ਵਾਲਾ ਟੈਕਸ ਮੁਆਫ਼ ਕੀਤਾ ਜਾ ਸਕਦਾ ਹੈ ਜਾਂ ਸਬਸਿਡੀ ਦਿੱਤੀ ਜਾ ਸਕਦੀ ਹੈ।
ਦੁਨੀਆਂ ਦੇ ਸਭ ਤੋਂ ਵਿਕਸਤ ਜੀ-7 ਮੁਲਕਾਂ ਵਿਚੋਂ ਇਹ ਕਦਮ ਉਠਾਉਣ ਵਾਲਾ ਅਮਰੀਕਾ ਪਹਿਲਾ ਦੇਸ਼ ਹੋਵੇਗਾ।
ਹਾਲਾਂਕਿ ਯੂ.ਕੇ. ਵਿਚ ਮਹਿੰਗਾਈ ਦਰ 9 ਫ਼ੀਸਦੀ ਤੋਂ ਟੱਪ ਚੁੱਕੀ ਹੈ ਅਤੇ ਉਥੋਂ ਦੀ ਸਰਕਾਰ ਵੱਲੋਂ ਗੈਸ ਅਤੇ ਡੀਜ਼ਲ ’ਤੇ ਟੈਕਸਾਂ ਵਿਚ ਰਾਹਤ ਦਿਤੀ ਗਈ ਹੈ ਪਰ ਟੈਕਸ ਮੁਕੰਮਲ ਤੌਰ ’ਤੇ ਖ਼ਤਮ ਨਹੀਂ ਕੀਤਾ ਗਿਆ।

Share