ਮਹਾਰਾਸ਼ਟਰ ਸਿਆਸੀ ਸੰਕਟ; ਬਾਗ਼ੀਆਂ ਵਿਚੋਂ 15-20 ਵਿਧਾਇਕ ਵਾਪਸ ਆਉਣਾ ਚਾਹੁੰਦੇ ਨੇ: ਆਦਿੱਤਿਆ ਠਾਕਰੇ

46
Share

ਕਰਜਾਤ (ਮਹਾਰਾਸ਼ਟਰ), 27 ਜੂਨ (ਪੰਜਾਬ ਮੇਲ)- ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਆਦਿੱਤਿਆ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਸ਼ਿਵ ਸੈਨਾ ਦੇ ਬਾਗ਼ੀ ਖ਼ੇਮੇ ਵਿਚੋਂ 15-20 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਸਿਆਸੀ ਸੰਕਟ ਵਿਚ ਫਸੀ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਆਦਿੱਤਿਆ ਨੇ ਮੁੰਬਈ ਦੇ ਬਾਹਰੀ ਇਲਾਕੇ ਕਰਜਾਤ ਵਿੱਚ ਸ਼ਿਵ ਸੈਨਾ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਪਾਰਟੀ ਵਰਕਰ ਮੌਜੂਦਾ ਸਥਿਤੀ ਨੂੰ ਮੌਕੇ ਵਜੋਂ ਦੇਖ ਰਿਹਾ ਹੈ, ਨਾ ਕਿ ਸਮੱਸਿਆ ਵਜੋਂ। ਬਾਗ਼ੀ ਵਿਧਾਇਕਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਗੰਦਗੀ ਸਾਫ਼ ਹੋ ਗਈ। ਹੁਣ ਅਸੀਂ ਕੁੱਝ ਚੰਗਾ ਕਰ ਸਕਦੇ ਹਾਂ।’’

Share