ਮਹਾਰਾਸ਼ਟਰ ਦੇ 90 ਸਾਲਾ ਬਜ਼ੁਰਗ ਨੇ ਕੋਰੋਨਾ ਵਾਇਰਸ ਨੂੰ ਦਿਤੀ ਮਾਤ

1032
Share

ਠਾਣੇ, 7 ਮਈ (ਪੰਜਾਬ ਮੇਲ)-  ਚਲ ਰਹੇ ਕੋਰੋਨਾ ਕਾਲ ਵਿਚ ਮਹਾਰਾਸ਼ਟਰ ਦੇ ਠਾਣੇ ਵਿਚ ਇਕ 90 ਸਾਲਾ ਔਰਤ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿਤੀ ਹੈ ਅਤੇ ਮਹਿਲਾ ਨੂੰ ਮੰਗਲਵਾਰ ਨੂੰ ਇੱਥੋਂ ਦੇ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਜ਼ਿਲ•ਾ ਪ੍ਰਸ਼ਾਸਨ ਨੇ ਦਸਿਆ ਕਿ ਇਸ ਤੋਂ ਇਲਾਵਾ ਠਾਣੇ ਜ਼ਿਲ•ੇ ਦੇ ਮੀਰਾ ਭਾਯੰਦਰ ਨਗਰ ਵਿਚ 7 ਮਹੀਨੇ ਦੇ ਬੱਚੇ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਇਕ ਸਰਕਾਰੀ ਸੂਚਨਾ ਵਿਚ ਦਸਿਆ ਗਿਆ ਹੈ ਕਿ ਜ਼ਿਲੇ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 121 ਮਾਮਲੇ ਰੀਪੋਰਟ ਹੋਏ ਹਨ। ਮਰੀਜ਼ਾਂ ਦੀ ਗਿਣਤੀ 1,399 ਹੋ ਗਈ ਹੈ। ਸੂਚਨਾ ਵਿਚ ਦਸਿਆ ਗਿਆ ਹੈ ਕਿ ਜ਼ਿਲ•ੇ ਵਿਚ ਬੀਮਾਰੀ ਨਾਲ 38 ਲੋਕਾਂ ਮੌਤ ਹੋ ਗਈ ਹੈ। ਉਸ ਵਿਚ ਦਸਿਆ ਗਿਆ ਹੈ ਕਿ ਕਲਿਆਣ ਡੋਮਬੀਵਲੀ ਵਿਚ ਮੰਗਲਵਾਰ ਨੂੰ ਆਏ 11 ਮਾਮਲਿਆਂ ਵਿਚ 5 ਪੁਲਿਸ ਕਰਮਚਾਰੀ ਹਨ।
ਕਲਿਆਣ ਡੋਮਬੀਵਲੀ ਦੇ ਨਿਗਮ ਕਮਿਸ਼ਨਰ ਵਿਜੇ ਸੂਰੀਆਵੰਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਇਲਾਕੇ ਵਿਚ ਰਹਿਣ ਵਾਲੇ ਅਤੇ ਮੁੰਬਈ ਵਿਚ ਕੰਮ ਕਰਨ ਵਾਲੇ ਵਾਸੀਆਂ ਨੂੰ 8 ਮਈ ਤੋਂ ਕਲਿਆਣ ਤੋਂ ਜਾਣ ਜਾਂ ਦਾਖ਼ਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਹ ਫ਼ੈਸਲਾ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਸਰਕਾਰੀ ਸੂਚਨਾ ਵਿਚ ਦਸਿਆ ਗਿਆ ਹੈ ਕਿ ਸਥਾਨਕ ਨਗਰ ਬਾਡੀ ਨੇ ਨਵੀਂ ਮੁੰਬਈ ਦੇ ਸੀ.ਆਈ.ਡੀ.ਸੀ.ਓ. ਕੇਂਦਰ ਨੂੰ ਲਿਆ ਹੈ, ਜਿਸ ਨੂੰ ਕੋਵਿਡ-19 ਲਈ ਇਲਾਜ ਕੇਂਦਰ ਵਿਚ ਬਦਲਿਆ ਜਾਵੇਗਾ ਅਤੇ ਇਸ ਵਿਚ 1200 ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ।


Share