ਮਹਾਰਾਸ਼ਟਰ ਤੇ ਪੰਜਾਬ ’ਚ ਕਰੋਨਾ ਦਾ ਕਹਿਰ: ਸਭ ਤੋਂ ਵੱਧ ਕਰੋਨਾ ਦੇ ਨਵੇਂ ਮਾਮਲੇ

155
Share

ਨਵੀਂ ਦਿੱਲੀ, 4 ਅਪ੍ਰੈਲ (ਪੰਜਾਬ ਮੇਲ)- ਮਹਾਰਾਸ਼ਟਰ ਅਤੇ ਪੰਜਾਬ ਦੇਸ਼ ਦੇ ਦੋ ਅਜਿਹੇ ਰਾਜ ਹਨ, ਜਿਥੇ ਪਿਛਲੇ ਪੰਦਰਵਾੜੇ ਤੋਂ ਕਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸ ਨਿੱਤ ਆ ਰਹੇ ਹਨ। ਇਹ ਜਾਣਕਾਰੀ ਅਧਿਕਾਰਤ ਦਸਤਾਵੇਜ਼ਾਂ ਤੋਂ ਪ੍ਰਾਪਤ ਕੀਤੀ ਗਈ ਹੈ। ਸਾਰੇ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਨਾਲ ਕੈਬਨਿਟ ਸਕੱਤਰ ਦੀ ਬੈਠਕ ’ਚ ਕੇਂਦਰੀ ਸਿਹਤ ਮੰਤਰਾਲੇ ਨੇ ਇਹ ਦਸਤਾਵੇਜ ਪੇਸ਼ ਕੀਤੇ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਇਹ ਦੋਵੇਂ ਰਾਜ ਉਨ੍ਹਾਂ ਪੰਜ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿਚ ਸ਼ਾਮਲ ਹਨ, ਜਿਥੇ ਨਿੱਤ ਦੇ ਮਾਮਲੇ ਆਪਣੇ ਪੁਰਾਣੇ ਸਿਖਰ ਤੋਂ ਵੀ ਅੱਗੇ ਹਨ। ਇਨ੍ਹਾਂ ਰਾਜਾਂ ਵਿਚ ਚੰਡੀਗੜ੍ਹ, ਛੱਤੀਸਗੜ੍ਹ ਤੇ ਗੁਜਰਾਤ ਵੀ ਸ਼ਾਮਲ ਹਨ। ਮਹਾਰਾਸ਼ਟਰ ’ਚ 23 ਮਾਰਚ ਤੱਕ ਆਖਰੀ ਸੱਤ ਦਿਨਾਂ ਵਿਚ ਨਿੱਤ ਨਵੇਂ ਮਾਮਲਿਆਂ ਦੀ ਵਾਧਾ ਦਰ 3.6 ਫੀਸਦੀ ਤੇ ਪੰਜਾਬ ’ਚ 3.2 ਫੀਸਦੀ ਦਰਜ ਕੀਤੀ ਗਈ। ਮਹਾਰਾਸ਼ਟਰ ’ਚ 31 ਮਾਰਚ ਤੋਂ ਪਹਿਲਾਂ ਦੋ ਹਫ਼ਤਿਆਂ ’ਚ 4,26,108 ਤੇ ਪੰਜਾਬ ’ਚ 35,754 ਮਾਮਲੇ ਸਾਹਮਣੇ ਆਏ।

Share