ਮਹਾਰਾਸ਼ਟਰ ’ਚ ਡੈਮ ’ਤੇ ਜਨਮ ਦਿਨ ਮਨਾਉਣ ਗਏ ਚਾਰ ਬੱਚੇ ਤੇ ਦੋ ਕੁੜੀਆਂ ਦੀ ਡੁੱਬਣ ਕਾਰਨ ਮੌਤ

100
Share

ਨਾਸਿਕ, 17 ਅਪ੍ਰੈਲ (ਪੰਜਾਬ ਮੇਲ)- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਇਗਤਪੁਰੀ ਤਹਿਸੀਲ ਵਿਚ ਸਥਿਤ ਇਕ ਡੈਮ ’ਤੇ ਜਨਮ ਦਿਨ ਪਾਰਟੀ ਉਸ ਵੇਲੇ ਹਾਦਸੇ ਵਿਚ ਤਬਦੀਲ ਹੋ ਗਈ ਜਦੋਂ ਉੱਥੇ ਚਾਰ ਬੱਚਿਆਂ ਤੇ ਦੋ ਕੁੜੀਆਂ ਦੀ ਡੁੱਬਣ ਕਰ ਕੇ ਮੌਤ ਹੋ ਗਈ। ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਘਟਨਾ ਵਦੀਵਾਰਹੇ ਪਿੰਡ ਕੋਲ ਸਥਿਤ ਵਲਦੇਵੀ ਡੈਮ ਦੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਂ ਲੜਕੇ-ਲੜਕੀਆਂ ਦਾ ਇਕ ਸਮੂਹ ਆਪਣੇ ਇਕ ਦੋਸਤ ਦਾ ਜਨਮਦਿਨ ਮਨਾਉਣ ਡੈਮ ’ਤੇ ਗਿਆ ਸੀ। ਉਨ੍ਹਾਂ ਵਿਚੋਂ ਜ਼ਿਆਦਾਤਰ ਨਾਬਾਲਗ ਸਨ। ਫੋਟੋ ਖਿੱਚਣ ਦੇ ਚੱਕਰ ਵਿਚ ਕੁਝ ਲੜਕੇ-ਲੜਕੀਆਂ ਡੈਮ ਦੇ ਪਾਣੀ ਵਿਚ ਡਿੱਗ ਗਏ। ਇਸ ਦੌਰਾਨ ਚਾਰ ਬੱਚਿਆਂ ਸਣੇ ਛੇ ਜਣੇ ਡੁੱਬ ਗਏ। ਜਿਸ ਸੋਨੀ ਗਮੇ (12) ਦਾ ਜਨਮ ਦਿਨ ਮਨਾਉਣ ਲਈ ਉਹ ਉੱਥੇ ਗਏ ਸਨ ਉਸ ਦੀ ਵੀ ਡੁੱਬਣ ਕਾਰਨ ਮੌਤ ਹੋ ਗਈ। ਉਸ ਤੋਂ ਇਲਾਵਾ ਖੁਸ਼ੀ ਮਨਿਆਰ (10), ਹਿੰਮਤ ਚੌਧਰੀ (16), ਨਾਜ਼ੀਆ ਮਨਿਆਰ (19) ਅਤੇ ਆਰਤੀ ਭਾਲੇਰਾਓ (22) ਦੀ ਵੀ ਮੌਤ ਹੋ ਗਈ। ਇਹ ਸਾਰੇ ਨਾਸਿਕ ਸ਼ਹਿਰ ਦੇ ਰਹਿਣ ਵਾਲੇ ਸਨ।

Share