ਮਹਾਰਾਸ਼ਟਰ ’ਚ ਕੁਸ਼ਤੀ ਮੁਕਾਬਲਾ ਜਿੱਤਣ ਮਗਰੋਂ 22 ਸਾਲਾ ਪਹਿਲਵਾਨ ਦੀ ਮੌਤ

59
Share

ਪੁਣੇ, 4 ਅਕਤੂਬਰ (ਪੰਜਾਬ ਮੇਲ)- ਮਹਾਰਾਸ਼ਟਰ ਦੇ ਕੋਹਲਾਪੁਰ ਸ਼ਹਿਰ ਵਿੱਚ ਕੁਸ਼ਤੀ ਮੁਕਾਬਲੇ ਵਿੱਚ ਆਪਣੇ ਵਿਰੋਧੀ ਨੂੰ ਹਰਾਉਣ ਤੋਂ ਕੁੱਝ ਘੰਟਿਆਂ ਬਾਅਦ 22 ਸਾਲਾ ਪਹਿਲਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੇ ਕੋਚ ਨੇ ਅੱਜ ਇਹ ਜਾਣਕਾਰੀ ਦਿੱਤੀ। ਮਿ੍ਰਤਕ ਪਹਿਲਵਾਨ ਦੀ ਪਛਾਣ ਮਾਰੂਤੀ ਸੁਰਵਾਸੇ ਵਜੋਂ ਹੋਈ ਹੈ। ਉਹ ਪੱਛਮੀ ਮਹਾਰਾਸ਼ਟਰ ਦੇ ਇਸ ਸ਼ਹਿਰ ਵਿੱਚ ਰਾਸ਼ਟਰਕੁਲ ਕੁਸ਼ਤੀ ਸੰਕੁਲ ਅਕੈਡਮੀ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਸਿਖਲਾਈ ਲੈ ਰਿਹਾ ਸੀ। ਉਹ ਸੋਲਾਪੁਰ ਜ਼ਿਲ੍ਹੇ ਦੇ ਪੰਧਾਰਪੁਰ ਦਾ ਵਸਨੀਕ ਸੀ। ਅਕੈਡਮੀ ਦੇ ਸੰਚਾਲਕ ਰਾਮ ਸਾਰੰਗ ਨੇ ਦੱਸਿਆ ਕਿ ਸੋਮਵਾਰ ਨੂੰ ਕੋਹਲਾਪੁਰ ਜ਼ਿਲ੍ਹੇ ਦੀ ਕਗਾਲ ਤਹਿਸੀਲ ਵਿੱਚ ਕੁਸ਼ਤੀ ਮੁਕਾਬਲਾ ਕਰਵਾਇਆ ਗਿਆ ਸੀ। ਸੁਰਵਾਸੇ ਮੁਕਾਬਲਾ ਜਿੱਤਣ ਤੋਂ ਬਾਅਦ ਸ਼ਾਮ ਨੂੰ ਹੋਰ ਪਹਿਲਵਾਨਾਂ ਨਾਲ ਅਕੈਡਮੀ ਪਰਤ ਰਿਹਾ ਸੀ। ਰਾਤ ਨੂੰ ਛਾਤੀ ਵਿੱਚ ਤਕਲੀਫ ਹੋਣ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

Share