ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 7 ਬੱਚਿਆਂ ਸਮੇਤ 11 ਹਲਾਕ

566
ਠਾਣੇ, 21 ਸਤੰਬਰ (ਪੰਜਾਬ ਮੇਲ)- ਮਹਾਰਾਸ਼ਟਰ ਦੇ ਭਿਵੰਡੀ ਕਸਬੇ ’ਚ ਅੱਜ ਵੱਡੇ ਤੜਕੇ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ 7 ਬੱਚਿਆਂ ਸਮੇਤ ਗਿਆਰਾਂ ਵਿਅਕਤੀ ਹਲਾਕ ਹੋ ਗਏ। ਰਾਹਤ ਕਰਮੀਆਂ ਨੇ ਹੁਣ ਤੱਕ 13 ਵਿਅਕਤੀਆਂ ਨੂੰ ਬਚਾਇਆ ਹੈ ਜਿਨ੍ਹਾਂ ਵਿਚ ਚਾਰ ਸਾਲਾਂ ਦਾ ਇੱਕ ਲੜਕਾ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਅਜੇ ਵੀ ਇਮਾਰਤ ਦੇ ਮਲਬੇ ’ਚ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਮਾਰਤ ਲਗਪਗ 43 ਸਾਲ ਪੁਰਾਣੀ ਹੈ ਤੇ ਅੱਜ ਸਵੇਰੇ ਪੌਣੇ ਚਾਰ ਵਜੇ ਦੇ ਕਰੀਬ ਡਿੱਗ ਪਈ। ਇਮਾਰਤ ’ਚ ਕੁੱਲ 40 ਫਲੈਟ ਸਨ, ਜਿਨ੍ਹਾਂ ਵਿਚ 150 ਦੇ ਕਰੀਬ ਵਿਅਕਤੀ ਰਹਿ ਰਹੇ ਸਨ। ਕੌਮੀ ਆਫ਼ਤ ਰਿਸਪੌਂਸ ਫੋਰਸ ਦੀ ਟੀਮ ਨੇ ਮੌਕੇ ਉੱਤੇ ਪੁੱਜ ਕੇ ਰਾਹਤ ਕਾਰਜ ਵਿੱਢ ਦਿੱਤੇ ਹਨ।