ਮਹਾਰਾਸ਼ਟਰ ਕੋਲ ਲੋੜ ਤੋਂ ਵੱਧ ਆਕਸੀਜਨ: ਪਿਊਸ਼ ਗੋਇਲ

127
Share

ਊਧਵ ਠਾਕਰੇ ’ਤੇ ਰਾਜਨੀਤੀ ਕਰਨ ਦੇ ਦੋਸ਼
ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਮੇਲ)- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਸੂਬੇ ਵਿਚ ਆਕਸੀਜਨ ਦੀ ਉਪਲਬਧਤਾ ਦੇ ਮਾਮਲੇ ’ਚ ਲੰਬੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਦੇਸ਼ ਭਰ ਵਿਚੋਂ ਸਭ ਤੋਂ ਜ਼ਿਆਦਾ ਮੈਡੀਕਲ ਆਕਸੀਜਨ ਪੁੱਜੀ ਹੈ। ਦੂਜੇ ਪਾਸੇ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਮਹਾਰਾਸ਼ਟਰ ਵਿਚ ਕੌਮੀ ਆਫਤ ਪ੍ਰਬੰਧਨ ਅਥਾਰਿਟੀ ਸਣੇ ਸਾਰੇ ਵਸੀਲੇ ਵਰਤਣ ਤੇ ਸੂਬੇ ’ਚ ਹਵਾਈ ਰਸਤੇ ਵੀ ਆਕਸੀਜਨ ਦੀ ਖੇਪ ਪਹੁੰਚਾਈ ਜਾਵੇ। ਸ਼੍ਰੀ ਗੋਇਲ ਨੇ ਕਿਹਾ ਕਿ ਉਹ ਮਹਾਰਾਸ਼ਟਰ ਸਰਕਾਰ ਨਾਲ ਰੋਜ਼ਾਨਾ ਰਾਬਤਾ ਰੱਖ ਕੇ ਲੋੜੀਂਦੀਆਂ ਵਸਤਾਂ ਭੇਜ ਰਹੇ ਹਨ ਪਰ ਮੁੱਖ ਮੰਤਰੀ ਠਾਕਰੇ ਵਲੋਂ ਮਹਾਮਾਰੀ ਦੌਰਾਨ ਵੀ ਰਾਜਨੀਤੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਦੇਸ਼ ’ਚ ਆਕਸੀਜਨ ਦਾ ਉਤਪਾਦਨ ਵਧਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

Share