ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਪ੍ਰਸ਼ਾਸਨ ਦਾ ਕੀਤਾ ਬਾਖੂਬੀ ਮੰਚਨ

386
Share

ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਨਾਟਿਅਮ ਵੱਲੋਂ 15 ਦਿਨਾਂ ਦੇ ਨਾਟਕ ਮੇਲੇ ਦੀ ਹੋਈ ਸ਼ੁਰੂਆਤ

ਬਠਿੰਡਾ, 2 ਅਕਤੂਬਰ (ਪੰਜਾਬ ਮੇਲ)- ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਨਾਟਿਅਮ ਬਠਿੰਡਾ ਵੱਲੋਂ ਸ਼ੁਰੂ ਕੀਤੇ ਗਏ 15 ਦਿਨਾਂ ਦੇ ਨਾਟਕ ਮੇਲੇ ਦੇ ਪਹਿਲੇ ਦਿਨ ਡਾ. ਸਤੀਸ਼ ਕੁਮਾਰ ਵਰਮਾ ਦਾ ਲਿਖਿਆ ਅਤੇ ਕੀਰਤੀ ਕਿਰਪਾਲ ਦੁਆਰਾ ਨਿਰਦੇਸ਼ਿਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸੋਚ ਤੇ ਅਧਾਰਿਤ ਨਾਟਕ ਲੋਕ ਮਨਾ ਦਾ ਰਾਜਾ’ ਦਾ ਸਫਲਤਾਪੂਰਵਕ ਮੰਚਨ ਕੀਤਾ ਗਿਆ। ਇਸ ਮੌਕੇ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਨਾਟਕ ਦੌਰਾਨ ਵੱਖ ਵੱਖ ਕਿਰਦਾਰਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੋਚਜੀਵਨ ਜੀਣ ਦੇ ਢੰਗਅਤੇ ਪ੍ਰਸ਼ਾਸਨ ਚਲਾਉਣ ਤੇ ਆਵਾਮ ਦੀਆਂ ਭਾਵਨਾਵਾਂ ਦੇ ਅਨੂਕੂਲ ਸਹੀ ਫੈਸਲੇ ਲੈਣ ਦੀ ਰਣਨੀਤੀ ਨੂੰ ਵਿਖਾਇਆ ਗਿਆ। ਉਹਨਾਂ ਦੱਸਿਆ ਕਿ ਇਸ ਨਾਟਕ ਵਿੱਚ ਕਰੀਬ ਡੇਢ ਦਰਜਨ ਕਲਾਕਾਰਾਂ ਨੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀਬਠਿੰਡਾ ਦੇ ਵਾਈਸ-ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏਜਿਨ੍ਹਾਂ ਕਿਹਾ ਕਿ ਇਸ ਨਾਟਕ ਵਿੱਚ ਬਾਖੂਬੀ ਦਿਖਾਇਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਭਾਗ ਤੋਂ ਅਸੀਂ ਬਹੁਤ ਪ੍ਰੇਰਨਾ ਲੈ ਸਕਦੇ ਹਾਂਜਿਸ ਨਾਲ ਆਪਣੇ ਅੱਜ ਦੇ ਸਿਸਟਮ ਤੇ ਸਮਾਜ ਵਿੱਚ ਸੁਧਾਰ ਕਰ ਸਕੀਏ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਬਤੌਰ ਵੀਸੀ ਆਪਣੀ ਯੂਨੀਵਰਸਿਟੀ ਵਿੱਚ ਵੀ ਨਾਟਕਾਂ ਨੂੰ ਹੁਲਾਰਾ ਦੇਣ ਦਾ ਯਤਨ ਕੀਤਾ ਜਾਂਦਾ ਹੈ। ਇਸ ਮੌਕੇ ਪੰਜਾਬ ਕੈਂਸਰ ਕੇਅਰ ਹਸਪਤਾਲ ਤੋਂ ਡਾ. ਅਨੁਜ ਕੁਮਾਰ ਬਾਂਸਲ ਵੀ ਵਿਸ਼ੇਸ਼ ਤੋਰ ਤੇ ਮੌਜੂਦ ਸਨ।


Share