ਮਹਾਮਾਰੀ ਦੇ ਮੱਦੇਨਜ਼ਰ ਕੌਮਾਂਤਰੀ ਉਡਾਣਾਂ ’ਤੇ 30 ਸਤੰਬਰ ਤੱਕ ਰੋਕ ਜਾਰੀ

469
Share

ਨਵੀਂ ਦਿੱਲੀ, 30 ਅਗਸਤ (ਪੰਜਾਬ ਮੇਲ)- ਡੀ.ਜੀ.ਸੀ.ਏ. ਨੇ ਦੱਸਿਆ ਕਿ ਮਹਾਮਾਰੀ ਦੇ ਮੱਦੇਨਜ਼ਰ ਨਿਰਧਾਰਤ ਕੌਮਾਂਤਰੀ ਉਡਾਣਾਂ ’ਤੇ ਰੋਕ 30 ਸਤੰਬਰ ਤੱਕ ਜਾਰੀ ਰਹੇਗੀ। ਹਾਲਾਂਕਿ ਸਥਿਤੀ ਦੀ ਗੰਭੀਰਤਾ ਦੇਖ ਕੇ ਕੁਝ ਚੋਣਵੇਂ ਰੂਟਾਂ ’ਤੇ ਉਡਾਣਾਂ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਨਿਰਧਾਰਤ ਉਡਾਣਾਂ ’ਤੇ ਪਿਛਲੇ ਸਾਲ 23 ਮਾਰਚ ਤੋਂ ਰੋਕ ਲੱਗੀ ਹੋਈ ਹੈ। ਪਰ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਉਡਾਣਾਂ ਚੱਲ ਰਹੀਆਂ ਹਨ। ਭਾਰਤ ਨੇ ਉਡਾਣਾਂ ਲਈ 28 ਮੁਲਕਾਂ ਨਾਲ ਵਿਸ਼ੇਸ਼ ਸਮਝੌਤੇ ਕੀਤੇ ਸਨ, ਜਿਸ ਤਹਿਤ ਮਈ 2020 ਤੋਂ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਡੀ.ਜੀ.ਸੀ.ਏ. ਮੁਤਾਬਕ ਕਾਰਗੋ ਉਡਾਣਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।

Share