ਮਹਾਮਾਰੀ ਕਾਰਨ ਬੰਦ ਹੋਇਆ ਆਈਫਲ ਟਾਵਰ ਪਬਲਿੱਕ ਲਈ 16 ਜੁਲਾਈ ਨੂੰ ਖੁੱਲੇਗਾ।

108
Share

ਫਰਾਂਸ, 24 ਮਈ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਪੈਰਿਸ ਦੇ ਵਿਚਕਾਰ ਸੇਨ ਦਰਿਆ ਦੇ ਕੰਢੇ ਉਤੇ ਖੂਬਸੂਰਤ ਨਿਜ਼ਾਰਾ ਪੇਸ਼ ਕਰ ਰਿਹਾ ਆਈਫਲ ਟਾਵਰ 16 ਜੁਲਾਈ ਨੂੰ ਵਿਜ਼ਟਰਾਂ ਲਈ ਖੋਲਿਆ ਜਾਵੇਗਾ।ਕੋਬਿਡ 19 ਦੀ ਮਾਰ ਦਾ ਦਬਾਇਆ ਹੋਇਆ ਟਾਵਰ ਪਿਛਲੇ 29 ਅਕਤੂਬਰ ਤੋਂ ਭਾਵ 9 ਮਹੀਨਿਆਂ ਤੋਂ ਬੰਦ ਪਿਆ ਹੈ।ਇਸ ਦੀ ਬੁਕਿੰਗ ਇੱਕ ਜੂਨ ਤੋਂ ਸ਼ੂਰੂ ਕੀਤੀ ਜਾ ਰਹੀ ਹੈ। ਜਿਹੜੀ ਇਸ ਦੇ ਪੈਰਾਂ ਥੱਲੇ ਬਣੇ ਟਿੱਕਟ ਘਰਾਂ ਤੇ ਕੀਤੀ ਜਾ ਸਕਦੀ ਹੈ।ਭਾਵੇਂ ਇਸ ਦੀ ਦੂਸਰੀ ਮੰਜ਼ਲ ਫਰਵਰੀ 2020 ਤੋਂ ਮਰੁੰਮਤ ਲਈ ਬੰਦ ਕੀਤੀ ਹੋਈ ਹੈ।ਓਲੰਪਿਕ ਖੇਡਾਂ ਦੀ ਮੱਦੇ ਨਜ਼ਰ ਵਿੱਚ ਇਸ ਨੂੰ ਰੰਗ ਰੋਗਨ ਕਰਕੇ ਸਿਗਾਰਿਆ ਜਾ ਰਿਹਾ ਹੈ।ਪ੍ਰਬੰਧਕਾਂ ਮੁਤਾਬਕ ਇਸ ਦੀ ਪੂਰੀ ਮਰੁੰਮਤ ਤੇ ਸਾਫ ਸਫਾਈ ਤੋਂ ਬਾਅਦ ਹੀ ਲੋਕਾਂ ਦੇ ਵੇਖਣ ਲਈ 16 ਜੁਲਾਈ ਨੂੰ ਖੋਲਿਆ ਜਾਵੇਗਾ।


Share