ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਿਤਾ ਜੀ ਦੀ ਯਾਦ ’ਚ ਮਨਾਏ ਜਾਣਗੇ ਸਮਾਗਮ

493
Share

ਫਰੀਮਾਂਟ, 13 ਜਨਵਰੀ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ (ਹਰਿਮੰਦਿਰ ਸਾਹਿਬ) ’ਤੇ ਜੂਨ 1984 ਵਿਚ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਸੋਧਾ ਲਾਉਣ ਵਾਲੇ ਦੋ ਮਹਾਨ ਜਰਨੈਲਾਂ ਭਾਈ ਜਿੰਦਾ ਤੇ ਭਾਈ ਸੁੱਖਾ ’ਚੋਂ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਸਤਿਕਾਰਯੋਗ ਪਿਤਾ ਜਥੇਦਾਰ ਬਾਪੂ ਮਹਿੰਗਾ ਸਿੰਘ ਜੀ ਪਿਛਲੇ ਹਫਤੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਯਾਦ ਤੇ ਅੰਤਿਮ ਅਰਦਾਸ ਦੇ ਸਮਾਗਮ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਤੇ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਮਨਾਏ ਜਾਣਗੇ।
ਗੁਰਦੁਆਰਾ ਸਾਹਿਬ ਫਰੀਮਾਂਟ ’ਚ ਅਰਦਾਸ ਸਮਾਗਮ ਬੁੱਧਵਾਰ 13 ਜਨਵਰੀ ਨੂੰ ਸਵੇਰ ਦੇ ਦੀਵਾਨ ਵਿਚ ਹੋਣਗੇ। ਗੁਰਦੁਆਰਾ ਸਿੰਘ ਸਭਾ ਮਿਲਪੀਟਸ ’ਚ ਜਥੇਦਾਰ ਬਾਪੂ ਮਹਿੰਗਾ ਜੀ ਦੀ ਯਾਦ ਦੇ ਸਮਾਗਮ ਤੇ ਅਰਦਾਸ ਸਮਾਗਮ ਇਸ ਐਤਵਾਰ ਵਾਲੇ ਦਿਨ ਜਨਵਰੀ 17 ਨੂੰ ਮਨਾਏ ਜਾਣਗੇ। ਸਿੱਖ ਸੰਗਤਾਂ ਵੱਲੋਂ ਮਨਾਏ ਜਾਣ ਵਾਲੇ ਸਮਾਗਮ ਦੀ ਸੇਵਾ ਗੁਰਦੁਆਰਾ ਸਾਹਿਬ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਵੱਲੋਂ ਹੋਵੇਗੀ। ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮ ’ਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰੋ ਜੀ।


Share