ਮਹਾਦੋਸ਼ ਮੁਕੱਦਮੇ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੀਂ ਕਾਨੂੰਨੀ ਟੀਮ ਦਾ ਐਲਾਨ

470
Share

ਵਾਸ਼ਿੰਗਟਨ, 2 ਫਰਵਰੀ (ਪੰਜਾਬ ਮੇਲ)-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਖਿਲਾਫ 8 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਮਹਾਦੋਸ਼ ਮੁਕੱਦਮੇ ਲਈ ਇਕ ਨਵੀਂ ਕਾਨੂੰਨੀ ਟੀਮ ਦਾ ਐਲਾਨ ਕੀਤਾ ਹੈ। ਉਨ੍ਹਾਂ ਪਹਿਲਾਂ ਦੀ ਟੀਮ ਦੇ ਪ੍ਰਮੁੱਖ ਅਟਾਰਨੀ ਤੇ 4 ਹੋਰ ਵਕੀਲਾਂ ਦੇ ਨਿਕਲ ਜਾਣ ਤੋਂ ਬਾਅਦ ਇਹ ਐਲਾਨ ਕੀਤਾ। ਐਤਵਾਰ ਨੂੰ ਜਾਰੀ ਇਕ ਬਿਆਨ ’ਚ ਟਰੰਪ ਨੇ ਕਿਹਾ ਕਿ ਨਵੀਂ ਟੀਮ ਦੀ ਅਗਵਾਈ ਵਕੀਲ ਡੇਵਿਡ ਸਕੋਨ ਅਤੇ ਬਰੂਲ ਐਲ ਕੇਸਟਰ ਜੂਨੀਅਰ ਕਰਨਗੇ। ਰਿਪੋਰਟ ਮੁਤਾਬਿਕ ਸਾਊਥ ਕੈਰੋਲੀਨਾ ਦੇ ਇਕ ਵਕੀਲ ਬੁਤ ਬਾਵਰਸ ਨੇ ਟਰੰਪ ਦੀ ਕਾਨੂੰਨੀ ਟੀਮ ਨੂੰ ਛੱਡ ਦਿੱਤਾ, ਜਿਸ ਦੇ ਬਾਅਦ ਟਰੰਪ ਨੇ ਨਵੀਂ ਕਾਨੂੰਨੀ ਟੀਮ ਦਾ ਐਲਾਨ ਕੀਤਾ।

Share