ਮਹਾਂਮਾਰੀ ਕਾਰਨ ਬੰਦ ਪਏ ਫਰਾਂਸ ਦੇ ਡਿਜ਼ਨੀ ਲੈਂਡ ਨੂੰ ਪੈਰਿਸ ਦੇ ਲੋਕਾਂ ਲਈ ਇਸ ਹਫਤੇ ਖੋਲ੍ਹ ਦਿੱਤਾ ਜਾਵੇਗਾ

140
Share

ਪੈਰਿਸ, 19 ਜੂਨ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਮਹਾਂਮਾਰੀ ਕਾਰਨ ਸੱਤ ਮਹੀਨਿਆਂ ਤੋਂ ਬੰਦ ਪਏ ਫਰਾਂਸ ਦੇ ਡਿਜ਼ਨੀ ਲੈਂਡ ਪਾਰਕ ਨੂੰ ਇਸ ਹਫਤੇ ਪਬਲਿਕ ਲਈ ਸ਼ਰਤਾਂ ਤਹਿਤ ਖੋਲ੍ਹ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਡਿਜ਼ਨੀ ਲੈਂਡ ਦੀ ਪ੍ਰਬੰਧਕ ਨਾਤਾਸ਼ਾ ਰੇਫੇਲਸਕੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ। ਉਸ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਪਾਰਕ ਦੇ ਖੁੱਲ੍ਹ ਜਾਣ ਤੇ ਕਾਮਿਆਂ ਲਈ ਰੁਜ਼ਗਾਰ ਦੇ ਨਾਲ ਵਪਾਰ ਵਿਚ ਵੀ ਵਾਧਾ ਹੋਵੇਗਾ। ਇੱਕ ਸੁਆਲ ਦੇ ਜਬਾਬ ਵਿਚ ਉਨ੍ਹਾਂ ਇਹ ਵੀ ਦੱਸਿਆ ਕਿ ਬੰਦ ਦੇ ਸਮੇਂ ਦੌਰਾਨ ਕਈ ਨਵੀਆਂ ਆਈਟਮਾਂ ਵੀ ਲਾਈਆਂ ਗਈਆਂ ਹਨ ਤੇ ਨਾਲ ਇਸ ਦੀ ਮੁਰੰਮਤ ਵੀ ਕਰਵਾਈ ਗਈ ਹੈ। ਯਾਦ ਰਹੇ ਕਿ ਯੂਰਪ ਦਾ ਸਭ ਤੋਂ ਪਹਿਲਾਂ ਤੇ ਫਰਾਂਸ ਦਾ ਸਭ ਤੋਂ ਵੱਡਾ ਇਹ ਪਾਰਕ ਜਿਹੜਾ 22 ਕਿ.ਮੀ. ਦੇ ਘੇਰੇ ਵਿਚ ਫੈਲਿਆ ਹੋਇਆ ਹੈ। ਇਸ ਨੂੰ ਵੇਖਣ ਲਈ ਪੂਰੇ ਯੂਰਪ ਸਮੇਤ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਆਉਦੇ ਹਨ।

Share