ਮਹਾਂਦੋਸ਼ ਸੁਣਵਾਈ ਦੌਰਾਨ ਪੇਸ਼ ਨਹੀਂ ਹੋਵਾਂਗਾ- ਟਰੰਪ

554
Share

ਵਾਸ਼ਿੰਗਟਨ, 6 ਫਰਵਰੀ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਸੈਨੇਟ ਦੀ ਮਹਾਂਦੋਸ਼ ਸੁਣਵਾਈ ਦੌਰਾਨ ਪੇਸ਼ ਨਹੀਂ ਹੋਣਗੇ | ਟਰੰਪ ਨੇ ਇਹ ਬਿਆਨ ਡੈਮੋਕ੍ਰੇਟਿਕ ਵਕੀਲਾਂ ਦੀ ਉਸ ਬੇਨਤੀ ਦੇ ਸੰਦਰਭ ਵਿਚ ਦਿੱਤਾ ਹੈ ਜਿਸ ਵਿਚ ਸੰਵਿਧਾਨ ਦੀ ਚੁੱਕੀ ਗਈ ਸਹੁੰ ਤਹਿਤ ਸਾਬਕਾ ਰਾਸ਼ਟਰਪਤੀ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ | ਸਾਬਕਾ ਸੰਵਿਧਾਨਕ ਲਾਅ ਪ੍ਰੋਫੈਸਰ ਜੈਮੀ ਰਸਕਿਨ ਜੋ ਡੈਮੋਕ੍ਰੇਟਸ ਦੇ ਕੇਸ ਦੀ ਅਗਵਾਈ ਕਰ ਰਹੇ ਹਨ, ਨੇ ਟਰੰਪ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਸੀ ਕਿ ਇਸ ਹਫਤੇ ਦੇ ਸ਼ੁਰੂ ਵਿਚ ਮਹਾਂਦੋਸ਼ ਧਾਰਾ ਸਬੰਧੀ ਉਨ੍ਹ•ਾਂ ਵਲੋਂ ਦਿੱਤਾ ਗਿਆ ਜਵਾਬ ਨਾ ਕਾਫੀ ਹੈ | ਇਸ ਵਿਚ ਬਹੁਤ ਸਾਰੇ ਤੱਥਾਂ ਆਧਾਰਿਤ ਦੋਸ਼ਾਂ ਨੂੰ ਨਕਾਰਿਆ ਗਿਆ ਹੈ | ਇਸ ਲਈ ਡੈਮੋਕ੍ਰੇਟਸ ਦੀ ਬੇਨਤੀ ਹੈ ਕਿ ਉਹ ਅਗਲੇ ਸੋਮਵਾਰ ਤੋਂ ਪਹਿਲਾਂ ਜਿੰਨੀ ਛੇਤੀ ਸੰਭਵ ਹੋ ਸਕੇ ਸੁਣਵਾਈ ਦੌਰਾਨ ਹਾਜ਼ਰ ਹੋਣ | ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਅਲੀ ਪਾਰਡੋ ਨੇ ਸਪੱਸ਼ਟ ਕੀਤਾ ਹੈ ਕਿ ਉਹ ਮਹਾਂਦੋਸ਼ ਸੁਣਵਾਈ ਦੌਰਾਨ ਹਾਜ਼ਰ ਹੋਣ ਦਾ ਇਰਾਦਾ ਨਹੀਂ ਰੱਖਦੇ | ਸਾਬਕਾ ਰਾਸ਼ਟਰਪਤੀ ਇਕ ਗੈਰਸੰਵਿਧਾਨਕ ਸੁਣਵਾਈ ਦੌਰਾਨ ਆਪਣਾ ਪੱਖ ਨਹੀਂ ਰੱਖਣਗੇ |


Share