ਮਸ਼ਹੂਰ ਗੀਤ ‘ਤੇਰਾ ਬੜਾ ਕਰਾਰਾ ਪੂਦਨਾ’ ਦੇ ਗਾਇਕ ਕੇ.ਦੀਪ ਦਾ ਦੇਹਾਂਤ

580
Share

ਲੁਧਿਆਣਾ, 22 ਅਕਤੂਬਰ (ਪੰਜਾਬ ਮੇਲ)- ਮਸ਼ਹੂਰ ਪੰਜਾਬੀ ਗਾਇਕ ਤੇ ਕਾਮੇਡੀਅਨ ਕੇ.ਦੀਪ ਦਾ ਅੱਜ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਕੇ.ਦੀਪ ਕੁਝ ਦਿਨਾਂ ਤੋਂ ਬਿਮਾਰ ਸਨ। ਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਅੰਤਿਮ ਸਸਕਾਰ 23 ਅਕਤੂਬਰ ਨੂੰ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। ਕੇ.ਦੀਪ ਦੇ ‘ਤੇਰਾ ਬੜਾ ਕਰਾਰਾ ਪੂਦਨਾ’, ‘ਬਾਬਾ ਵੇ ਕਲਾ ਮਰੋੜ’ ਵਰਗੇ ਗੀਤ ਬਹੁਤ ਮਸ਼ਹੂਰ ਹਨ। ਪੰਜਾਬੀ ਦੀ ਨਿਵੇਕਲੀ ਕਾਮੇਡੀ ਦੀ ਸ਼ੁਰੂਆਤ ਵੀ ਕੇ.ਦੀਪ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੇ ਨਾਲ ਜਗਮੋਹਨ ਕੌਰ ਦੀ ਜੋੜੀ ਨੇ ਅਣਗਿਣਤ ਸਦਾਬਹਾਰ ਗੀਤ ਦਿੱਤੇ। ਇਸ ਜੋੜੀ ਨੇ ‘ਮਾਈ ਮੋਹਣੋ’ ਤੇ ‘ਪੋਸਤੀ’ ਪਾਤਰਾਂ ਦੀ ਸਿਰਜਣਾ ਕਰਕੇ ਗੀਤ ਸੰਗੀਤ ਨੂੰ ਕਾਮੇਡੀ ਰੰਗਤ ਦੇਣ ਦੀ ਨਵੀਂ ਪਿਰਤ ਵੀ ਪਾਈ।


Share