ਮਸਕ ਦੀ ਕੰਪਨੀ ਕਰੇਗੀ ਮਨੁੱਖੀ ਬ੍ਰੇਨ ਇਪਲਾਂਟ ਦਾ ਪ੍ਰੀਖਣ

51

ਸਾਨ ਫਰਾਂਸਿਸਕੋ, 3 ਦਸੰਬਰ (ਪੰਜਾਬ ਮੇਲ)- ਅਰਬਪਤੀ ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਨਿਊਰਾਲਿੰਕ ਕੰਪਨੀ ਲੋਕਾਂ ਦਾ ਬ੍ਰੇਨ ਇੰਪਲਾਂਟ ਕੀਤੇ ਜਾਣ ਸਬੰਧੀ ਲੋੜੀਂਦੇ ਟੈਸਟਾਂ ਦੀ ਮਨਜ਼ੂਰੀ ਉਡੀਕ ਰਹੀ ਹੈ। ‘ਸ਼ੋਅ ਐਂਡ ਟੈੱਲ’ ਨਾਂ ਦੇ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਦੌਰਾਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅਮਰੀਕੀ ਰੈਗੂਲੇਟਰ ਤੋਂ ਲੋੜੀਂਦੀ ਪ੍ਰਵਾਨਗੀ ਹਾਸਲ ਕਰਨ ਦਾ ਅਮਲ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅਗਲੇ ਛੇ ਮਹੀਨਿਆਂ ਵਿਚ ਕਲੀਨਿਕਲ ਪ੍ਰੀਖਣ ਵਜੋਂ ਮਨੁੱਖੀ ਦਿਮਾਗ ਇੰਪਲਾਂਟ ਕਰਨ ਦੇ ਸਮਰੱਥ ਹੋ ਜਾਵੇਗੀ। ਇਸ ਮਸ਼ਕ ਦਾ ਮੁੱਖ ਮਕਸਦ ਦਿਮਾਗ ਨਾਲ ਜੁੜੇ ਵਿਗਾੜਾਂ, ਦਿਮਾਗੀ ਦੀ ਸੱਟ ਤੇ ਹੋਰ ਐਪਲੀਕੇਸ਼ਨਾਂ ਵਿਚ ਮਦਦ ਕਰਨਾ ਹੈ।