ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਹੋਇਆ ਦਿਹਾਂਤ

135
Share

ਜਲੰਧਰ, 22 ਜਨਵਰੀ (ਪੰਜਾਬ ਮੇਲ)- ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਦਿੱਲੀ ਦੇ ਅਪੋਲੋ ਹਸਪਤਾਲ ’ਚ ਉਨ੍ਹਾਂ ਨੇ ਦੁਪਹਿਰ ਕਰੀਬ 12:15 ਵਜੇ ਆਖਰੀ ਸਾਹ ਲਿਆ। ਚੰਚਲ ਪਿਛਲੇ 3 ਮਹੀਨਿਆਂ ਤੋਂ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਨੇਕਾਂ ਸੁਪਰਹਿੱਟ ਭਜਨਾਂ ਨਾਲ ਚੰਚਲ ਨੇ ਹਿੰਦੀ ਫ਼ਿਲਮਾਂ ’ਚ ਕਈ ਗੀਤ ਵੀ ਗਾਏ। ਭਜਨ ਗਾਇਕੀ ’ਚ ਚੰਚਲ ਇਕ ਖਾਸ ਸਥਾਨ ਰੱਖਦੇ ਸਨ। ਨਰਿੰਦਰ ਚੰਚਲ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਸ਼ਾਗਿਰਦ ਵਰੁਣ ਮਦਾਨ ਨੇ ਕੀਤੀ ਹੈ।


Share