ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ

254
Share

ਮੁੰਬਈ, 16 ਫਰਵਰੀ (ਪੰਜਾਬ ਮੇਲ) ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਮੁੰਬਈ ਦੇ ਹਸਪਤਾਲ ’ਚ ਦਿਹਾਂਤ ਹੋ ਗਿਆ ਹੈ। ਉਹ 69 ਸਾਲਾਂ ਦੇ ਸਨ। ਜਾਣਕਾਰੀ ਮੁਤਾਬਕ ਬੱਪੀ ਲਹਿਰੀ 1 ਮਹੀਨੇ ਤੋਂ ਹਸਪਤਾਲ ’ਚ ਦਾਖ਼ਲ ਸਨ ਤੇ ਸੋਮਵਾਰ ਹੀ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਜੁਹੂ ਦੇ ਇਕ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਹਤ ਸਬੰਧੀ ਉਨ੍ਹਾਂ ਨੂੰ ਕਈ ਸਮੱਸਿਆਵਾਂ ਸਨ। ਓ.ਐੱਸ.ਏ. ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਬੱਪੀ ਲਹਿਰੀ ਨੂੰ 1970-80 ਦੇ ਦਹਾਕੇ ਦੀ ਸ਼ੁਰੂਆਤ ਦੀਆਂ ਕਈ ਫ਼ਿਲਮਾਂ ਜਿਵੇਂ ‘ਚਲਤੇ ਚਲਤੇ’, ‘ਡਿਸਕੋ ਡਾਂਸਰ’ ਤੇ ‘ਸ਼ਰਾਬੀ’ ’ਚ ਸੁਪਰਹਿੱਟ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਆਖਰੀ ਗੀਤ ‘ਬੰਕਸ’ 2020 ਦੀ ਫ਼ਿਲਮ ‘ਬਾਗੀ 3’ ਲਈ ਸੀ।
ਦੱਸ ਦੇਈਏ ਕਿ 27 ਨਵੰਬਰ, 1952 ਨੂੰ ਪੱਛਮੀ ਬੰਗਾਲ ਦੇ ਜਲਪਾਈਗੁੜੀ ’ਚ ਜਨਮੇ ਬੱਪੀ ਲਹਿਰੀ ਦਾ ਅਸਲੀ ਨਾਂ ਅਲੋਕੇਸ਼ ਲਹਿਰੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਅਪਰੇਸ਼ ਲਹਿਰੀ ਤੇ ਮਾਂ ਦਾ ਨਾਂ ਬੰਸਾਰੀ ਲਹਿਰੀ ਹੈ।

Share