ਮਸ਼ਹੂਰ ਅਮਰੀਕੀ ਰੈਪਰ ਕੂਲੀਓ ਦੀ ਲਾਸ ਏਂਜਲਸ ’ਚ ਮੌਤ

56
Share

ਵਾਸ਼ਿੰਗਟਨ, 29 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਮਸ਼ਹੂਰ ਰੈਪਰ ਕੂਲੀਓ ਦੀ ਲਾਸ ਏਂਜਲਸ (ਕੈਲੀਫੋਰਨੀਆ) ਵਿਚ ਆਪਣੇ ਇਕ ਦੋਸਤ ਦੇ ਘਰ ਵਿਚ ਮੌਤ ਹੋ ਗਈ। ਕੂਲੀਓ (59) ਇਕ ਸਰਬੋਤਮ ਅੰਤਰਰਾਸ਼ਟਰੀ ਹਿੱਪ ਹੌਪ ਸੀ, ਜੋ 1990 ਦੇ ਦਹਾਕੇ ਵਿਚ ਆਪਣੇ ਗ੍ਰੈਮੀ-ਜੇਤੂ ਐਵਾਰਡ ਨਾਲ ਹਿੱਟ ਗੈਗਸਟਾ ਦੇ ਪੈਰਾਡਾਈਜ ਨਾਲ ਰਾਸ਼ਟਰੀ ਸੁਰਖ਼ੀਆਂ ਵਿਚ ਪ੍ਰਸਿੱਧ ਹੋਇਆ ਸੀ। ਉਸ ਦੇ ਮੈਨੇਜਰ ਜੈਰੇਜ਼ ਪੋਸੀ ਨੇ ਉਸ ਦੀ ਮੌਤ ਦੀ ਪੁਸ਼ਟੀ ਮੀਡੀਆ ਨਾਲ ਸਾਂਝੀ ਕੀਤੀ।¿;
ਕੂਲੀਓ ਦਾ ਕਾਨੂੰਨੀ ਅਸਲੀ ਨਾਮ ਆਰਟਿਸ ਲਿਓਨ ਆਈਵੀ ਜੂਨੀਅਰ ਸੀ। ਉਹ ਬੁੱਧਵਾਰ ਦੁਪਹਿਰ ਜਦੋਂ ਇਕ ਦੋਸਤ ਦੇ ਘਰ ਗਿਆ, ਉਦੋਂ ਬਾਥਰੂਮ ਜਾਣ ਦੇ ਕਾਫੀ ਸਮੇਂ ਤੱਕ ਬਾਹਰ ਨਾ ਆਇਆ। ਇਸ ਮਗਰੋਂ ਐਮਰਜੈਂਸੀ ਡਾਕਟਰੀ ਸੇਵਾਵਾਂ ਕਰਮਚਾਰੀਆਂ ਨੂੰ ਬੁਲਾਇਆ ਗਿਆ। ਪਰ ਬਾਥਰੂਮ ਵਿਚੋਂ ਬਾਹਰ ਕੱਢਣ ਤੱਕ ਉਸ ਦੀ ਮੌਤ ਹੋ ਗਈ ਸੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਂਚ ਜਾਰੀ ਹੈ। ਸਰਬੋਤਮ ਅੰਤਰਰਾਸ਼ਟਰੀ ਹਿੱਪ ਹੌਪ ਐਕਟ ਦਾ ਜੇਤੂ ਕੂਲੀਓ ਨੇ ਲੰਡਨ ’ਚ ਐਵਾਰਡਸ ਹਾਸਲ ਕੀਤਾ ਸੀ। ਜਿਵੇਂ ਹੀ ਕੂਲੀਓ ਦੀ ਮੌਤ ਦੀ ਖ਼ਬਰ ਫੈਲੀ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ, ਦੋਸਤਾਂ ਅਤੇ ਸਾਥੀ ਹਿੱਪ-ਹੌਪ ਸਿਤਾਰਿਆਂ ਨੇ ਸ਼ਰਧਾਂਜਲੀਆਂ ਭੇਜੀਆਂ।

Share