ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ

425
Share

ਖੰਨਾ/ਨਕੋਦਰ, 24 ਜੁਲਾਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)-ਅੱਜ ਖੰਨਾ ਵਿਖੇ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਇਕ ਮੀਟਿੰਗ ਵਿਚ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਪਹਿਲਾਂ ਇਸ ਸੰਸਥਾ ਦੇ ਪ੍ਰਧਾਨ ਸਵ: ਸਰਦੂਲ ਸਿਕੰਦਰ ਸਨ।ਦਰਅਸਲ ‘ਚ ਖੰਨਾ ਵਿੱਚ ਇਕੱਠੇ ਹੋਏ ਪੰਜਾਬੀ ਸੰਗੀਤ ਜਗਤ ਦੇ ਗਾਇਕਾਂ ਵੱਲੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਨ ਨੂਰੀ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਬੈਠਕ ਦੌਰਾਨ ਪੰਜਾਬੀ ਪ੍ਰਮੁੱਖ ਗਾਇਕਾਂ ਵਿਚ ਹੰਸਰਾਜ ਹੰਸ, ਬੱਬੂ ਮਾਨ, ਇੰਦਰਜੀਤ ਨਿੱਕੂ, ਜਸਵੀਰ ਜੱਸੀ, ਬਿੱਟੂ ਖੰਨੇ ਵਾਲਾ, ਦੇਬੀ ਮਕਸੂਸਪੁਰੀ, ਦਵਿੰਦਰ ਖੰਨੇ ਵਾਲਾ, ਗੁਰਲੇਜ਼ ਅਖੱਤਰ, ਕੁਲਵਿੰਦਰ ਕੈਲੇ ਸਣੇ ਕਈ ਪੰਜਾਬੀ ਕਲਾਕਾਰ ਮੌਜੂਦ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਕਲਾਕਾਰ ਮੰਚ ਦੇ ਪ੍ਰਧਾਨ ਅਤੇ ਮਰਹੂਮ ਲੋਕ ਗਾਇਕ ਸਰਦੂਲ ਸਿਕੰਦਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਦੇਸ਼ ਦਾ ਹਰ ਵਿਅਕਤੀ ਕਿਸਾਨ ਉੱਤੇ ਨਿਰਭਰ ਕਰਦਾ ਹੈ। ਬੇਸ਼ੱਕ ਉਹ ਉਦਯੋਗਪਤੀ ਹੋਵੇ ਜਾਂ ਕੋਈ ਹੋਰ ਹਰ ਇਨਸਾਨ। ਉਹ ਰੋਟੀ ਤਾਂ ਕਿਸਾਨ ਵੱਲੋਂ ਪੈਦਾ ਕੀਤੇ ਅੰਨ ਦੀ ਹੀ ਖਾਂਦਾ ਹੈ।


Share