ਮਮਤਾ ਬੈਨਰਜੀ ਸਰਕਾਰ ਵੱਲੋਂ ਪੱਛਮੀ ਬੰਗਾਲ ‘ਚ ਕਰੋਨਾ ਪ੍ਰਬੰਧਨ ਲਈ 4 ਹਜ਼ਾਰ ਕਰੋੜ ਰੁਪਏ ਖਰਚਣ ਦਾ ਦਾਅਵਾ

440
Share

-ਕਰੋਨਾ ਨਾਲ ਨਜਿੱਠਣ ਲਈ ਬੰਗਾਲ ਨੂੰ ਕੇਂਦਰ ਤੋਂ ਕੋਈ ਮਦਦ ਨਹੀਂ ਮਿਲੀ: ਤ੍ਰਿਣਮੂਲ ਕਾਂਗਰਸ
ਕੋਲਕਾਤਾ, 28 ਨਵੰਬਰ (ਪੰਜਾਬ ਮੇਲ)- ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਬੈਨਰਜੀ ਦੀ ਸਰਕਾਰ ਨੇ ਪੱਛਮੀ ਬੰਗਾਲ ‘ਚ ਕਰੋਨਾ ਪ੍ਰਬੰਧਨ ਲਈ 4 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਐੱਨ.ਡੀ.ਏ. ਸਰਕਾਰ ਤੋਂ ਕੋਈ ਵੀ ਮਦਦ ਨਹੀਂ ਮਿਲੀ। ਸੂਬੇ ਦੀ ਮਹਿਲਾ ਤੇ ਬਾਲ ਵਿਕਾਸ ਅਤੇ ਸਮਾਜ ਭਲਾਈ ਮੰਤਰੀ ਸ਼ਸ਼ੀ ਪੰਜਾ ਨੇ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਨੇ ਮੁੱਢ ਤੋਂ ਸ਼ੁਰੂਆਤ ਕਰਦਿਆਂ ਮਹਾਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਢਾਂਚਾ ਵਿਕਸਿਤ ਕੀਤਾ ਹੈ। ਸ਼ਸ਼ੀ ਪੰਜਾ ਨੇ ਤ੍ਰਿਣਮੂਲ ਕਾਂਗਰਸ ਦੇ ਹੈੱਡਕੁਆਰਟਰ ‘ਚ ਪੱਤਰਾਕਾਰਾਂ ਨੂੰ ਦੱਸਿਆ, ‘ਸਰਕਾਰ ਜੂਨ ਤੋਂ ਪਹਿਲਾਂ 12 ਸੌ ਕਰੋੜ ਰੁਪਏ ਖਰਚ ਕਰ ਚੁੱਕੀ ਸੀ ਅਤੇ ਬਾਕੀ ਦੇ 28 ਸੌ ਕਰੋੜ ਰੁਪਏ ਉਸ ਤੋਂ ਬਾਅਦ ਖਰਚੇ ਗਏ ਹਨ। ਪਰ ਇਸ ਵਿਚ ਕੇਂਦਰ ਤੋਂ ਕੋਈ ਵੀ ਮਦਦ ਨਹੀਂ ਮਿਲੀ।’


Share