ਮਨ ਕੀ ਬਾਤ : ਮੋਦੀ ਨੇ ਕਰੋਨਾ ਯੋਧਿਆਂ ਨੂੰ ਕੀਤਾ ਯਾਦ

946
ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ’ਚ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ ਤੇ ਸਫ਼ਾਈ ਮੁਲਾਜ਼ਮਾਂ ਦੇ ਕੰਮ ਨੂੰ ਯਾਦ ਕੀਤਾ ਤੇ ਭਾਰਤ ਵੱਲੋਂ ਹੋਰ ਦੇਸ਼ਾਂ ਨੂੰ ਮਾਨਵੀ ਆਧਾਰ ‘ਤੇ ਦਿੱਤੀ ਦਵਾਈਆਂ ਦੀ ਮਦਦ ਨੂੰ ਦੇਸ਼ ਦਾ ਮਾਣ ਵਧਾਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ’ਚ ਤਬਦੀਲੀ ਆਈ ਹੈ ਤੇ ਆਦਤਾਂ ਬਦਲੀਆਂ ਹਨ। ਹੁਣ ਮਾਸਕ ਜਿੰਦਗੀ ਦਾ ਆਮ ਹਿੱਸਾ ਬਣ ਗਿਆ।