ਮਨੁੱਖੀ ਤਸਕਰੀ ਦਾ ਮਾਮਲਾ : ਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਕਾਰਨ ਲਾਪਤਾ ਹੋਏ 40 ਵਿਅਕਤੀਆਂ ਵਿਚੋਂ 5 ਦੀਆਂ ਲਾਸ਼ਾਂ ਮਿਲੀਆਂ

181
ਯੂ ਐਸ ਕੋਸਟ ਗਾਰਡ ਦੁਆਰਾ ਉਲਟੀ ਕਿਸ਼ਤੀ ਦੀ ਜਾਰੀ ਕੀਤੀ ਗਈ ਤਸਵੀਰ
Share

ਸੈਕਰਾਮੈਂਟੋ, 28 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਦਿਨ ਗੈਰ ਕਾਨੂੰਨ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੇ ਯਤਨ ਦੌਰਾਨ ਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਵਿਚ ਸਵਾਰ 34 ਵਿਅਕਤੀਆਂ ਦੇ ਮਾਰੇ  ਜਾਣ ਦਾ ਖਦਸ਼ਾ ਹੈ। ਹੁਣ ਤੱਕ 5 ਲਾਸ਼ਾਂ ਬਰਾਮਦ ਹੋਈਆਂ ਹਨ। ਐਟਲਾਂਟਿਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਕੋਸਟ ਗਾਰਡ ਟੀਮ ਨੂੰ ਹੁਣ ਤੱਕ 5 ਲਾਸ਼ਾਂ ਮਿਲ ਚੁੱਕੀਆਂ ਹਨ ਤੇ ਇਕ ਵਿਅਕਤੀ ਜੋ ਕਿਸੇ ਤਰਾਂ ਉਲਟੀ ਕਿਸ਼ਤੀ ਦੇ ਉਪਰ ਚੜ੍ਹ ਗਿਆ ਸੀ, ਨੂੰ ਬਚਾਅ ਲਿਆ ਗਿਆ ਹੈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੋਸਟ ਗਾਰਡ ਕੈਪਟਨ ਜੋ -ਐਨ ਬਰਡੀਅਨ ਨੇ ਕਿਹਾ ਕਿ ਸ਼ਾਮ ਹੁੰਦਿਆਂ ਹੀ ਤਲਾਸ਼ੀ ਕਾਰਵਾਈ ਬੰਦ ਕਰਨੀ ਪੈਂਦੀ ਹੈ। ਕਿਸ਼ਤੀ ਵਿਚ ਕੁਲ 40 ਵਿਅਕਤੀ ਸਵਾਰ ਸਨ ਜਿਨ੍ਹਾਂ  ਕੋਲ ਜੀਵਨ ਜੈਕਟਾਂ ਵੀ  ਨਹੀਂ ਸਨ। ਉਨ੍ਹਾਂ ਕਿਹਾ ਕਿ ਹਾਲਾਂ ਕਿ ਤਲਾਸ਼ੀ ਕਾਰਵਾਈ ਜਾਰੀ ਹੈ ਪਰੰਤੂ ਕਿਸੇ ਦੇ ਵੀ ਜੀਂਦਾ ਮਿਲਣ ਦੀ ਸੰਭਾਵਨਾ ਨਜਰ ਨਹੀਂ ਆ ਰਹੀ।


Share