ਮਨੀ ਲਾਂਡਰਿੰਗ ਵਿਰੋਧੀ ਸੰਸਥਾ ਵੱਲੋਂ ਯੂ.ਏ.ਈ. ਨੂੰ ‘ਗ੍ਰੇਅ’ ਸੂਚੀ ’ਚ ਰੱਖਣ ਦਾ ਫੈਸਲਾ

214
Share

ਦੁਬਈ, 5 ਮਾਰਚ (ਪੰਜਾਬ ਮੇਲ)- ਮਨੀ ਲਾਂਡਰਿੰਗ ਵਿਰੋਧੀ ਸੰਸਥਾ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਆਪਣੀ ਅਖੌਤੀ ‘ਗ੍ਰੇਅ’ ਸੂਚੀ ਵਿਚ ਸ਼ਾਮਲ ਕੀਤਾ ਹੈ ਕਿਉਂਕਿ ਉਸ ਨੂੰ ਜਾਪਦਾ ਹੈ ਕਿ ਇਹ ਮੁਲਕ ਅਪਰਾਧੀਆਂ ਅਤੇ ਅੱਤਵਾਦੀਆਂ ਨੂੰ ਇਥੇ ਪੈਸਾ ਲੁਕਾਉਣ ਤੋਂ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਿਹਾ। ਪੈਰਿਸ ਸਥਿਤ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਸ਼ੁੱਕਰਵਾਰ ਦੇਰ ਰਾਤ ਯੂ.ਏ.ਈ. ਨੂੰ ਗ੍ਰੇਅ ਸੂਚੀ ’ਚ ਰੱਖਣ ਦਾ ਫੈਸਲਾ ਲਿਆ। ਦੁਬਈ ਤੋਂ ਇਲਾਵਾ ਪੱਛਮੀ ਏਸ਼ੀਆ ਦੇ ਤਿੰਨ ਹੋਰ ਮੁਲਕ ਜਾਰਡਨ, ਸੀਰੀਆ ਅਤੇ ਯਮਨ ਵੀ ਇਸ ਸੂਚੀ ਵਿਚ ਸ਼ਾਮਲ ਹਨ। ਗ੍ਰੇਅ ਸੂਚੀ ਵਿਚ ਕੁੱਲ 23 ਮੁਲਕ ਹਨ। ਗਲੋਬਲ ਸੰਸਥਾ ਐੱਫ.ਏ.ਟੀ.ਐੱਫ. ਨੇ ਇਕ ਪਾਸੇ ਜਿਥੇ ਯੂ.ਏ.ਈ. ਦੀ ਤਰੱਕੀ ਦੀ ਪ੍ਰਸੰਸਾ ਕੀਤੀ ਹੈ, ਉਥੇ ਇਹ ਵੀ ਕਿਹਾ ਹੈ ਕਿ ਇਸ ਸਬੰਧ ਵਿਚ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਯੂ.ਏ.ਈ. ਨੂੰ ਗ੍ਰੇਅ ਸੂਚੀ ’ਚ ਪਾਉਣ ਦੇ ਗਲੋਬਲ ਸੰਸਥਾ ਦੇ ਫੈਸਲੇ ਨਾਲ ਵਪਾਰਕ ਲਿਹਾਜ਼ ਨਾਲ ਬਿਹਤਰ ਮੰਨੀ ਜਾਣ ਵਾਲੇ ਯੂ.ਏ.ਈ. ਦੇ ਅਕਸ ਨੂੰ ਸੱਟ ਵੱਜੀ ਹੈ। ਹਾਲਾਂਕਿ ਯੂ.ਏ.ਈ. ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ।

Share