ਮਨੀਪੁਰ ’ਚ ਅੱਤਵਾਦੀਆਂ ਵੱਲੋਂ ਫ਼ੌਜ ਦੇ ਕਮਾਂਡਿੰਗ ਅਫ਼ਸਰ, ਉਸ ਦੇ ਪਰਿਵਾਰ ਤੇ ਗਾਰਡਾਂ ਦੀ ਹੱਤਿਆ

324
Share

ਹਮਲੇ ’ਚ ਕਰਨਲ, ਉਸ ਦੀ ਪਤਨੀ ਤੇ ਪੁੱਤ ਦੀ ਮੌਕੇ ’ਤੇ ਮੌਤ
ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਮਨੀਪੁਰ ’ਚ ਅੱਤਵਾਦੀਆਂ ਨੇ ਫ਼ੌਜ ਦੇ ਕਮਾਂਡਿੰਗ ਅਫਸਰ, ਉਸ ਦੇ ਪਰਿਵਾਰ ਅਤੇ ਗਾਰਡਾਂ ਨੂੰ ਗੋਲੀ ਮਾਰ ਦਿੱਤੀ। ਹਮਲੇ ਵਿਚ 7 ਮੌਤਾਂ ਹੋਣ ਦੀ ਰਿਪੋਰਟ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 46 ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਅਤੇ ਉਸ ਦਾ ਪਰਿਵਾਰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਮਨੀਪੁਰ ਦੇ ਸਿੰਗਘਾਟ ਵਿਚ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ ਵਿਚ ਮਾਰੇ ਗਏ। ਕਰਨਲ ਵਿਪਲਵ ਤਿ੍ਰਪਾਠੀ (ਸੀਓ-46 ਏਆਰ), ਪਤਨੀ ਅਤੇ ਉਸ ਦੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹੋਰ ਜ਼ਖਮੀਆਂ ਨੂੰ ਬੇਹਿਆਂਗ ਪ੍ਰਾਇਮਰੀ ਹੈਲਥ ਸੈਂਟਰ ਭੇਜ ਦਿੱਤਾ ਗਿਆ। ਇਸ ਦੌਰਾਨ ਹਮਲੇ ਵਿਚ ਕਵਿੱਕ ਰਿਐਕਸ਼ਨ ਟੀਮ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ। ਹਾਲੇ ਤੱਕ ਕਿਸੇ ਅੱਤਵਾਦੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਮਨੀਪੁਰ ’ਚ 40 ਤੋਂ ਵੱਧ ਅੱਤਵਾਦੀ ਧੜੇ ਹਨ।

Share