ਮਨਿੰਦਰ ਸਿੰਘ ਸਿੱਧੂ ਦੇ ਐਮ ਪੀ ਬਣਨ ਨਾਲ ਖੇਡ ਹਲਕਿਆਂ ਚ ਖੁਸ਼ੀ ਦੀ ਲਹਿਰ

1164
Share

ਖੇਡ ਪ੍ਮੋਟਰ ਬੰਤ ਨਿੱਝਰ ਦੇ ਦਾਮਾਦ ਨੇ ਸਿੱਧੂ

ਕੈਨੇਡਾ , 26 ਸਤੰਬਰ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਦਹਾਕਿਆਂ ਬੱਧੀ ਸੰਭਾਲਣ ਅਤੇ ਪ੍ਫੁਲਿਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਬੰਤ ਸਿੰਘ ਨਿੱਝਰ ਖਜੂਰਲਾ ਦੇ ਪਰਿਵਾਰ ਨੂੰ ਉਸ ਸਮੇਂ ਵੱਡਾ ਮਾਣ ਮਿਲਿਆ ਜਦੋਂ ਉਹਨਾਂ ਦੇ ਦਾਮਾਦ ਮਨਿੰਦਰ ਸਿੰਘ ਸਿੱਧੂ ਬਰੈਂਪਟਨ ਕੈਨੇਡਾ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਗਏ ਹਨ। ਕਬੱਡੀ ਜਗਤ ਦੀ ਸਿਰਮੌਰ ਹਸਤੀ ਬੰਤ ਨਿੱਝਰ ਦੇ ਦਾਮਾਦ ਦੀ ਸ਼ਾਨਦਾਰ ਜਿੱਤ ਨਾਲ ਕਬੱਡੀ ਖੇਡ ਪ੍ਰੇਮੀਆਂ ਨੇ ਉਨ੍ਹਾਂ ਨੂੰ ਵੱਡੇ ਪੱਧਰ ਤੇ ਵਧਾਈਆਂ ਦਿੱਤੀਆਂ।
ਇਸ ਮੌਕੇ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਬਾਬਾ ਜੌਹਨ ਸਿੰਘ ਗਿੱਲ ਅਮਰੀਕਾ ਨੇ ਦੱਸਿਆ ਕਿ ਬੰਤ ਨਿੱਝਰ ਨੇ ਆਪਣੀ ਖੇਡ, ਸਭਿਆਚਾਰ ਨੂੰ ਕੈਨੇਡਾ ਵਿੱਚ ਪ੍ਫੁਲਿਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਹਨਾਂ ਲੰਮਾ ਸਮਾਂ ਕਬੱਡੀ ਜਗਤ ਵਿੱਚ ਸੇਵਾ ਕੀਤੀ ਹੈ ਜਿਸ ਦੀ ਹਰ ਕੋਈ ਕਦਰ ਕਰਦਾ ਹੈ। ਅਸੀਂ ਉਨ੍ਹਾਂ ਦੇ ਕੰਮਾਂ ਨੂੰ ਅੱਖੋਁ ਪਰੋਖੇ ਨਹੀਂ ਕਰ ਸਕਦੇ। ਰੱਬ ਨੇ ਉਨ੍ਹਾਂ ਨੂੰ ਚੰਗੇ ਕੰਮਾਂ ਦਾ ਫਲ ਦਿੱਤਾ ਹੈ। ਉਹ ਹਮੇਸ਼ਾ ਪੰਜਾਬ ਦੀ ਧਰਤੀ ਨਾਲ ਜੁੜ ਕੇ ਕੰਮ ਕਰਦੇ ਰਹੇ ਹਨ। ਅੱਜ ਸਮੂਹ ਭਾਈਚਾਰੇ ਵਲੋਂ ਉਨ੍ਹਾਂ ਨਾਲ ਖੜਨਾ ਉਹਨਾਂ ਦੀ ਚੰਗਿਆਈ ਦੀ ਅਗਵਾਈ ਭਰਦਾ ਹੈ।

Share