ਮਨਿੰਦਰ ਦਿਓਲ ਗੀਤ ‘ਪਾਣੀ ਪੈਟਰੋਲ’ ਨਾਲ ਫਿਰ ਚਰਚਾ ‘ਚ!

731
Share

ਫਰਿਜ਼ਨੋ, 10 ਜੂਨ (ਪੰਜਾਬ ਮੇਲ) – ‘ਮੇਰੇ ਖ਼ਤ ਤੇ ਫੋਟੋਆਂ’, ‘ਸ਼ਰਬਤੀ ਅੱਖੀਆਂ’ ਅਤੇ ‘ਮੁੰਡਿਆਂ ਦੇ ਦਿਲ ਹਿੱਲਦੇ’ ਵਰਗੇ ਸੁੱਪਰ ਹਿੱਟ ਗੀਤ ਗਾਉਣ ਵਾਲੀ ਹੁਸਨਾਂ ਦੀ ਪਰੀ ਗਾਇਕਾ ਮਨਿੰਦਰ ਦਿਓਲ ਅੱਜਕੱਲ੍ਹ ਫੇਰ ਆਪਣੇ ਨਵੇਂ ਨਕੋਰ ਸ਼ਰਾਰਤੀ ਗੀਤ ਪਾਣੀ ਪੈਟਰੋਲ ਨੂੰ ਲੈ ਕੇ ਸੁਰਖ਼ੀਆਂ ਵਿਚ ਹੈ। ਇਹ ਗੀਤ ਉਨ੍ਹਾਂ ਦੇ ਪਤੀ ਉੱਘੇ ਪ੍ਰਮੋਟਰ ਤੇ ਗੀਤਕਾਰ ਸਨੀ ਮਾਨ ਦੁਆਰਾ ਲਿਖਿਆ ਗਿਆ ਹੈ। ਸੰਗੀਤ ਦੀ ਦੁਨੀਆਂ ਦੀ ਜਾਣੀ-ਪਹਿਚਾਣੀ ਕੈਟਰਿਕ ਕੰਪਨੀ ਦੁਆਰਾ ਇਹ ਗੀਤ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਮਿੱਠਾ ਸੰਗੀਤ ਮਿਊਜ਼ਿਕ ਮਾਸਟਰ ਟੋਨੀ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਖ਼ੂਬਸੂਰਤ ਵੀਡੀਓ ਨਾਲ ਸ਼ਿੰਗਾਰਿਆ ਹੈ ਕੈਮਰਾਮੈਨ ਹਰਪ੍ਰੀਤ ਸਿੰਘ ਨੇ। ਇਸ ਗੀਤ ਦੀ ਪ੍ਰੋਡਕਸ਼ਨ ਚੰਦਨ ਜੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਗੀਤ ਹਾਲੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਗੀਤ ਦੀ ਇਸ ਸਮੇਂ ਪੂਰੀ ਧੁੰਮ ਪਈ ਹੋਈ ਹੈ। ਲੋਕੀਂ ਗੀਤ ਦੇ ਬੋਲ, ਮਨਿੰਦਰ ਦਿਓਲ ਦੀ ਆਵਾਜ਼ ਤੇ ਅਦਾਕਾਰੀ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਮਨਿੰਦਰ ਦਿਓਲ ਇੱਕ ਵਾਰ ਫਿਰ ਇਸ ਗੀਤ ਨਾਲ ਪੰਜਾਬੀ ਗਾਇਕੀ ਵਿਚ ਚਰਚਾ ਵਿਚ ਹੈ।


Share