ਮਨਪ੍ਰੀਤ ਸਿੰਘ ਬਾਦਲ ਨੂੰ ਹੋਇਆ ਕਰੋਨਾ

619
Share

ਚੰਡੀਗੜ੍ਹ, 12 ਮਾਰਚ (ਪੰਜਾਬ ਮੇਲ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਰੋਨਾ ਕਾਰਨ ਇਕਾਂਤਵਾਸ ਹੋ ਗਏ ਹਨ। ਮੰਤਰੀ ਨੇ ਅਪੀਲ ਕੀਤੀ ਜਿਹੜੇ ਵੀ ਬੀਤੇ ਦਿਨਾਂ ਦੌਰਾਨ ਉਨ੍ਹਾਂ ਦੇ ਸੰਪਰਕ ਵਿੱਚ ਰਹੇ ਹਨ ਉਹ ਆਪਣਾ ਟੈਸਟ ਕਰਵਾਉਣ ਤੇ ਕੋਵਿਡ-19 ਬਾਰੇ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਕਰੋਨਾ ਤੋਂ ਆਪ ਤੇ ਦੂਜਿਆਂ ਦਾ ਬਚਾਅ ਕੀਤਾ ਜਾਵੇ।


Share