ਮਨਦੀਪ ਕੌਰ ਖੁਦਕੁਸ਼ੀ ਮਾਮਲਾ: ਦੋਸ਼ੀ ਪਤੀ ਨੇ ਅਮਰੀਕਾ ’ਚ ਮਨਦੀਪ ਦਾ ਚੁੱਪ-ਚੁਪੀਤੇ ਕਰ ਦਿੱਤਾ ਅੰਤਿਮ ਸਸਕਾਰ

63
Share

-ਭਾਰਤ ’ਚ ਪਰਿਵਾਰ ਵਾਲੇ ਕਰਦੇ ਰਹੇ ਲਾਸ਼ ਪਹੁੰਚਣ ਦੀ ਉਡੀਕ
ਨਿਊਯਾਰਕ, 13 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਵਲੋਂ ਨਿਊਯਾਰਕ ’ਚ ਕੀਤੀ ਗਈ ਖੁਦਕੁਸ਼ੀ ਦੀ ਗੁੱਥੀ ਹੁਣ ਸ਼ਾਇਦ ਹੀ ਕਦੇ ਸੁਲਝ ਸਕੇਗੀ, ਕਿਉਂਕਿ ਭਾਰਤ ਵਿਚ ਉਸਦੇ ਪਰਿਵਾਰ ਵਾਲੇ ਲਾਸ਼ ਪਹੁੰਚਣ ਦੀ ਉਡੀਕ ਹੀ ਕਰਦੇ ਰਹਿ ਗਏ, ਜਦਕਿ ਦੂਸਰੇ ਪਾਸੇ ਦੋਸ਼ੀ ਪਤੀ ਨੇ ਹੀ ਵਿਦੇਸ਼ ਵਿਚ ਮਨਦੀਪ ਦਾ ਚੁੱਪ-ਚਪੀਤੇ ਅੰਤਿਮ ਸੰਸਕਾਰ ਕਰ ਦਿੱਤਾ।
ਇਸ ਬਾਰੇ ਹਾਲਾਂਕਿ ਨਿਊਯਾਰਕ ਵਿਚ ਮੌਜੂਦ ਭਾਰਤ ਦੇ ਲੋਕ (ਮਨਦੀਪ ਦੇ ਪੱਖ ਵਾਲੇ) ਨਿਊਯਾਰਕ ਪੁਲਿਸ ਤੋਂ ਵਾਰ-ਵਾਰ ਪੁੱਛਦੇ ਰਹੇ ਕਿ ਲਾਸ਼ ਨੂੰ ਭਾਰਤ ਕਦੋਂ ਅਤੇ ਕਿਵੇਂ ਭੇਜਿਆ ਜਾਏਗਾ? ਜਿਸਦੇ ਬਦਲੇ ਵਿਚ ਨਿਊਯਾਰਕ ਪੁਲਿਸ ਲੋਕਾਂ ਨੂੰ ਜਾਂਚ ਜਾਰੀ ਹੈ, ਕਹਿਕੇ ਟਾਲ-ਮਟੋਲ ਕਰਦੀ ਰਹੀ। ਨਿਊਯਾਰਕ ਪੁਲਿਸ ਦਾ ਦਾਅਵਾ ਹੈ ਕਿ ਉਸਨੇ ਅਮਰੀਕੀ ਕਾਨੂੰਨਾਂ ਤਹਿਤ ਮਨਦੀਪ ਦੀ ਲਾਸ਼ ਉਸਦੇ ਪਤੀ ਦੇ ਹਵਾਲੇ ਕਰਕੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਜਦਕਿ ਭਾਰਤ ਵਿਚ ਮੌਜੂਦ ਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਇਸ ਪਿੱਛੇ ਅਮਰੀਕਨ ਪੁਲਿਸ ਦੀ ਮਿਲੀਭੁਗਤ ਦਾ ਦੋਸ਼ ਲਗਾ ਰਹੇ ਹਨ।

Share