ਮਨਟੀਕਾ ‘ਚ 6 ਸਤੰਬਰ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਦਾ ਐਲਾਨ

633
Share

ਮਨਟੀਕਾ, 2 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸੰਘਣੀ ਪੰਜਾਬੀ ਵੱਸੋਂ ਵਾਲੇ ਸ਼ਹਿਰ ਮਨਟੀਕਾ ਨੇ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸੰਬੰਧ ‘ਚ ਪਹਿਲੀ ਸਤੰਬਰ ਨੂੰ ਸਿਟੀ ਹਾਲ ‘ਚ ਮੇਅਰ ਅਤੇ ਕਾਊਂਸਲ ਵੱਲੋਂ ਵਿਸ਼ੇਸ਼ ਪ੍ਰੋਕਲੇਮੇਸ਼ਨ ਦਿੱਤੀ ਗਈ। ਇਹ ਪ੍ਰੋਕਲੇਮੇਸ਼ਨ ਮਹਾਨ ਸ਼ਹੀਦ ਸ. ਜਸਵੰਤ ਸਿੰਘ ਖਾਲਸਾ ਦੀ 25ਵੀਂ ਵਰ੍ਹੇਗੰਢ ‘ਤੇ ਉਨ੍ਹਾਂ ਵੱਲੋਂ ਵਿੱਡੇ ਸੰਘਰਸ਼ ਨੂੰ ਅਮਰੀਕਾ ਵੱਲੋਂ ਮਨੁੱਖੀ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਕੁਰਬਾਨੀ ਦੇਣ ਵਾਲੇ ਇੱਕ ਮਹਾਨ ਹਿਊਮਨ ਰਾਈਟਸ ਚੈਂਪੀਅਨ ਮੰਨਦਿਆਂ ਦਿੱਤੀ ਗਈ।
ਸ. ਖਾਲੜਾ ਦੀ ਸਮੇਂ ਦੀਆਂ ਭ੍ਰਿਸ਼ਟ ਅਤੇ ਜ਼ਾਲਮ ਸਰਕਾਰਾਂ ਹੱਥੋਂ ਅਨਮਣੁੱਖੀ ਅਤੇ ਗੈਰਕਾਨੂੰਨੀ ਢੰਗ ਨਾਲ ਕੀਤੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਮਰਪਿਤ, ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਪ੍ਰੇਰਦਿਆਂ ਅਤੇ ਸਮੁੱਚੇ ਸੰਸਾਰ ਵੱਲੋਂ ਉਨ੍ਹਾਂ ਪ੍ਰਤੀ ਵਿਖਾਏ ਅਥਾਹ ਪ੍ਰੇਮ ਸਤਿਕਾਰ ਦਾ ਇਸ ਪ੍ਰੋਕਲੇਮੇਸ਼ਨ ਵਿਚ ਵਿਸ਼ੇਸ਼ ਜ਼ਿਕਰ ਹੈ।
ਸਿਟੀ ਆਫ ਮਨਟੀਕਾ ਵੱਲੋਂ ਇਹ ਇਤਿਹਾਸਕ ਫ਼ੈਸਲਾ ਹਰਮਨ ਪਿਆਰੇ ਸਿਟੀ ਕਾਊਂਸਲ ਮੈਂਬਰ ਗੈਰੀ ਸਿੰਘ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ, ਜਿਸ ਲਈ ਅਸੀਂ ਗੈਰੀ ਸਿੰਘ ਦੇ ਦਿਲੋਂ ਧੰਨਵਾਦੀ ਹਾਂ। ਹੋਰ ਜਾਣਕਾਰੀ ਲਈ ਗੈਰੀ ਸਿੰਘ ਨਾਲ 209-612-6161 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


Share